ਨਵੇਂ ਸਾਲ ‘ਤੇ ਕਪਿਲ ਨੇ ਦਿੱਤੀ ਖੁਸ਼ਖਬਰੀ

5-kapil-sharma

ਚੰਡੀਗੜ੍ਹ(ਸਟਿੰਗ ਆਪ੍ਰੇਸ਼ਨ ਬਿਊਰੋ)- 2017 ਲਈ ਹਰ ਕੋਈ ਨਵੇਂ ਪਲੈਨ ਬਣਾ ਰਿਹਾ ਹੈ ਤੇ ਨਵੀਆਂ ਚੀਜ਼ਾਂ ਕਰ ਰਿਹਾ ਹੈ। ਕਾਮੇਡੀ ਕਿੰਗ ਕਪਿਲ ਸ਼ਰਮਾ ਵੀ ਆਪਣੇ ਫੈਨਸ ਲਈ ਕੁਝ ਨਵਾਂ ਕਰਨ ਜਾ ਰਹੇ ਹਨ। ਨਵੇਂ ਸਾਲ ‘ਤੇ ਕਪਿਲ ਨੇ ਟਵੀਟ ਕਰਕੇ ਆਪਣੇ ਫੈਨਸ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਦੋ ਨਵੇਂ ਸ਼ੋਅ ਬਣਾਉਣ ਜਾ ਰਹੇ ਹਨ।
ਕਪਿਲ ਨੇ ਲਿਖਿਆ, ‘ਕੇ 9 ਪ੍ਰੋਡਕਸ਼ਨ ਦੋ ਹੋਰ ਕਾਮੇਡੀ ਸ਼ੋਅ ਬਣਾ ਰਹੀ ਹੈ। ਖੁਸ਼ ਰਹੋ।’ ਸੋ ਕਪਿਲ ਦਾ ਪ੍ਰੋਡਕਸ਼ਨ ਹਾਊਸ ਹੀ ਇਹ ਸ਼ੋਅ ਵੀ ਬਣਾਏਗਾ। ‘ਦ ਕਪਿਲ ਸ਼ਰਮਾ ਸ਼ੋਅ’ ਵੀ ਉਸੇ ਪ੍ਰੋਡਕਸ਼ਨ ਹਾਊਸ ਹੇਠ ਬਣ ਰਿਹਾ ਹੈ।
ਕਪਿਲ ਫਿਲਹਾਲ ਆਪਣੀ ਬਾਲੀਵੁੱਡ ਫਿਲਮ ਲਈ ਸ਼ੂਟਿੰਗ ਵੀ ਕਰ ਰਹੇ ਹਨ। ਉਸ ਦਾ ਨਿਰਮਾਣ ਵੀ ਉਹ ਆਪ ਹੀ ਕਰ ਰਹੇ ਹਨ। ਕਪਿਲ ਸ਼ਰਮਾ ਨੂੰ ਗੁੱਡ ਲੱਕ !

About Sting Operation

Leave a Reply

Your email address will not be published. Required fields are marked *

*

themekiller.com