ਵਿਸਾਖੀ ‘ਤੇ ਗਿੱਪੀ ਲਾਉਣਗੇ ਰੌਣਕਾਂ

6-gippy

ਚੰਡੀਗੜ੍ਹ(ਸਟਿੰਗ ਆਪ੍ਰੇਸ਼ਨ ਬਿਊਰੋ)- ਗਿੱਪੀ ਗਰੇਵਾਲ ਦੀ ਨਵੀਂ ਫਿਲਮ ‘ਮੰਜੇ ਬਿਸਤਰੇ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਟੀਜ਼ਰ ਬੇਹੱਦ ਰੰਗੀਨ ਤੇ ਮਜ਼ੇਦਾਰ ਹੈ। ਪੱਗ ਵਿੱਚ ਗਿੱਪੀ ਬੇਹੱਦ ਸੋਹਣੇ ਲੱਗ ਰਹੇ ਹਨ ਤੇ 30 ਸੈਕੰਡ ਦੀ ਇਸ ਟੀਜ਼ਰ ਵਿੱਚ ਹਰ ਕੋਈ ਮਸਤੀ ਕਰ ਰਿਹਾ ਹੈ। ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਬੀ.ਐਨ. ਸ਼ਰਮਾ, ਅਨਿਤਾ ਦੇਵਗਨ, ਹੌਬੀ ਧਾਲੀਵਾਲ ਤੇ ਹੋਰ ਕਈ ਪੰਜਾਬੀ ਕਲਾਕਾਰ ਇਸ ਫਿਲਮ ਦਾ ਹਿੱਸਾ ਹਨ।
ਸੋਨਮ ਬਾਜਵਾ ਫਿਲਮ ਵਿੱਚ ਗਿੱਪੀ ਦੇ ਔਪੋਜ਼ਿਟ ਹੈ ਤੇ ਇਹ ਜੋੜੀ ਬੇਹੱਦ ਜਚ ਰਹੀ ਹੈ। ਟੀਜ਼ਰ ਵਿੱਚ ਗਿੱਪੀ ਦੇ ਬੱਚੇ ਵੀ ਨਜ਼ਰ ਆ ਰਹੇ ਹਨ। ਸੰਗੀਤ ਬੇਹੱਦ ਮਜ਼ੇਦਾਰ ਹੈ ਤੇ ਸਭ ਤੋਂ ਵਧੀਆ ਚੀਜ਼ ਹੈ ਉਹ ਸਟੈਪ ਜੋ ਹਰ ਕੋਈ ਕਰ ਰਿਹਾ ਹੈ।
ਇਹ ਗਿੱਪੀ ਦੀ ਲਿਖੀ ਹੋਈ ਦੂਜੀ ਪੰਜਾਬੀ ਫਿਲਮ ਹੈ। ਪਹਿਲੀ ਅਰਦਾਸ ਸੀ ਜੋ ਸੂਪਰਹਿੱਟ ਰਹੀ। ਇਸ ਫਿਲਮ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ ਹੈ। ਫਿਲਮ ਵਿਸਾਖੀ ‘ਤੇ ਰਿਲੀਜ਼ ਹੋਵੇਗੀ। ਟੀਜ਼ਰ ਵੇਖਣ ਤੋਂ ਬਾਅਦ ਸਾਡਾ ਇੰਤਜ਼ਾਰ ਹੋਰ ਵੀ ਵਧ ਗਿਆ ਹੈ।

About Sting Operation

Leave a Reply

Your email address will not be published. Required fields are marked *

*

themekiller.com