ਇਹ ਫਿਲਮਾਂ ਅਧੂਰੀ ਛੱਡ ਗਏ ਉਮ !

1-om-puri

(ਸਟਿੰਗ ਆਪ੍ਰੇਸ਼ਨ ਬਿਊਰੋ)-ਉਮ ਪੁਰੀ ਦਾ ਅੱਜ ਸਵੇਰੇ ਮੁੰਬਈ ਵਿੱਚ ਨਿਧਨ ਹੋ ਗਿਆ। ਹਾਰਟ ਅਟੈਕ ਕਾਰਣ 66 ਸਾਲਾਂ ਅਦਾਕਾਰ ਦੁਨੀਆ ਛੱਡ ਗਏ। ਉਮ ਪੁਰੀ ਇੰਡਸਟ੍ਰੀ ਦੇ ਜਾਣੇ ਮਾਣੇ ਕਲਾਕਾਰ ਸਨ ਅਤੇ ਹਜੇ ਵੀ ਗਰਮਜੋਸ਼ੀ ਨਾਲ ਪਰਦੇ ਲਈ ਕੰਮ ਕਰ ਰਹੇ ਸਨ।
ਉਮ ਪੁਰੀ ਜਲਦ ਨੰਦਿਤਾ ਪੁਰੀ ਦੀ ਫਿਲਮ ‘ਸਾਦਤ ਹਸਨ ਮੰਟੋ’ ਵਿੱਚ ਨਜ਼ਰ ਆਉਣ ਵਾਲੇ ਸਨ। ਉਹਨਾਂ ਦੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਹੀ ਵਾਲੀ ਸੀ। ਸਹਿ ਕਲਾਕਾਰ ਨਵਾਜ਼ੂਦੀਨ ਸਿੱਦਿਕੀ ਨੇ ਉਹਨਾਂ ਦੀ ਮੌਤ ਦਾ ਦੁੱਖ ਜਤਾਉਂਦੇ ਹੋਏ ਟਵੀਟ ਕੀਤਾ। ਉਹਨਾਂ ਲਿੱਖਿਆ, ਮੈਂ ਮੰਟੋ ਵਿੱਚ ਪੁਰੀ ਸਾਬ ਨਾਲ ਕੰਮ ਕਰਨ ਵਾਲਾ ਸੀ। ਉਹਨਾਂ ਦੇ ਜਾਣ ਦਾ ਬੇਹਦ ਦੁਖ ਹੈ।
ਉਮ ਪੁਰੀ ਨੇ ਸਲਮਾਨ ਖਾਨ ਦੀ ਫਿਲਮ ‘ਟਿਊਬਲਾਈਟ’ ਵਿੱਚ ਵੀ ਕੰਮ ਕੀਤਾ ਸੀ। ਇਹ ਫਿਲਮ ਇਸ ਸਾਲ ਰਿਲੀਜ਼ ਹੋਣੀ ਹੈ। ਨਿਰਦੇਸ਼ਕ ਕਬੀਰ ਖਾਨ ਨੇ ਵੀ ਟਵੀਟ ਕਰਕੇ ਦੁੱਖ ਜਤਾਇਆ ਹੈ।

About Sting Operation

Leave a Reply

Your email address will not be published. Required fields are marked *

*

themekiller.com