ਅਮਰੀਕਾ ਤੇ ਚੀਨ ਵਰਗੇ ਆਲਮੀ ਚੌਧਰੀਆਂ ਨੂੰ ਕਿਉਂ ਟਿੱਚ ਜਾਣਦਾ ਉੱਤਰੀ ਕੋਰੀਆ ?

amrika te china varege
ਲੰਡਨ: ਦਹਾਕਿਆਂ ਤੋਂ ਕੋਰਿਆਈ ਸਮਾਜ ਦੁਨੀਆ ਦਾ ਸਭ ਤੋਂ ਕੱਟਿਆ ਤੇ ਰਹੱਸਮਈ ਸਮਾਜ ਰਿਹਾ ਹੈ। ਲੋਕ ਇਸ ਨੂੰ ‘ਹਮ੍ਰਿਟ ਸੇਨ’ ਜਾਂ ਵੱਖਰਾ ਰਹਿਣ ਵਾਲਾ ਸਾਸ਼ਨ ਕਾਲ ਕਹਿੰਦੇ ਹਨ। ਇਸ ਦੇ ਲੀਡਰਾਂ ਨੂੰ ‘ਨਾ-ਸਮਝ’ ਦੱਸਦੇ ਹਨ। ਜਦੋਂਕਿ ਉੱਤਰੀ ਕੋਰੀਆ ਦਾ ਕਹਿਣਾ ਹੈ ਕੌਮਾਂਤਰੀ ਭਾਈਚਾਰੇ ਦੋ ਚੌਧਰੀ ਦੁਨੀਆ ਲਈ ਸਭ ਤੋਂ ਵੱਡਾ ਖ਼ਤਰਾ ਹਨ।
ਕੌਮਾਂਤਰੀ ਭਾਈਚਾਰੇ ਦੇ ਚੌਧਰੀਆਂ ਵੱਲੋਂ ਉੱਤਰੀ ਕੋਰੀਆ ‘ਤੇ ਲਾਈਆਂ ਪਾਬੰਦੀਆਂ ਕਰਕੇ ਹੀ ਉਸ ਨੂੰ ਅਛੂਤ ਰਾਜ ਦੇ ਤੌਰ ‘ਤੇ ਵੀ ਦੇਖਿਆ ਜਾਂਦਾ ਹੈ। ਹੁਣ ਵੀ ਅਮਰੀਕਾ ਸਮੇਤ ਕਈ ਦੇਸ਼ਾਂ ਦੀ ਧਮਕੀ ਦਾ ਉਸ ‘ਤੇ ਕੋਈ ਅਸਰ ਨਹੀਂ ਹੋਇਆ। 1905 ਵਿੱਚ ਕੋਰੀਆ ਦੀਪ ਨੂੰ ਆਪਣੇ ਕਬਜ਼ੇ ‘ਚ ਰੱਖਣ ਵਾਲੇ ਜਪਾਨ ਵੱਲੋਂ ਦੂਜੀ ਜੰਗ ‘ਚ ਹਾਰਨ ਤੋਂ ਬਾਅਦ ਤੈਅ ਹੋਇਆ ਕਿ ਅਮਰੀਕਾ ਤੇ ਸੋਵੀਅਤ ਯੂਨੀਅਨ ਦੋਵੇਂ ਇਸ ‘ਤੇ ਕਬਜ਼ਾ ਰੱਖਣਗੇ।
ਮਾਹਰਾਂ ਅਨੁਸਾਰ ਦੀਪ ਸਮੂਹ ਨੂੰ ਵੰਡਣ ਲਈ ਅਮਰੀਕਾ ਨੇ ਨਕਸ਼ੇ ‘ਤੇ ਇੱਕ ਲਕੀਰ ਖਿੱਚੀ ਸੀ। ਇੱਥੋਂ ਹੀ ਦੋਹਾਂ ਦੇਸ਼ਾਂ ਦਾ ਜਨਮ ਹੋਇਆ। ਇਹ ਤੈਅ ਹੋਇਆ ਕਿ ਉੱਤਰੀ ਹਿੱਸੇ ‘ਤੇ ਸੋਵੀਅਤ ਤੇ ਦੱਖਣੀ ਹਿੱਸੇ ‘ਤੇ ਅਮਰੀਕਾ ਦਾ ਕਬਜ਼ਾ ਹੋਵੇਗਾ। ਇਸ ਤਰ੍ਹਾਂ ਕਿਮ-2 ਸੰਗ ਦੀ ਅਗਵਾਈ ‘ਚ ਡੈਮੋਕਰੇਟਿਕ ਪੀਪਲਜ਼ ਰਿਪਬਲਿਕ ਆਫ ਕੋਰੀਆ ਦੀ ਪਹਿਲੀ ਕਮਿਊਨਿਸਟ ਸਰਕਾਰ ਹੋਂਦ ‘ਚ ਆਈ। ਅਮਰੀਕਾ ਤੇ ਸੋਵੀਅਤ ਯੂਨੀਅਨ ਦੇ ਵਧਦੇ ਤਣਾਅ ਕਾਰਨ ਉੱਤਰੀ ਤੇ ਦੱਖਣੀ ਕੋਰੀਆ ‘ਚ ਯੁੱਧ ਹੋ ਗਿਆ।
ਯੁੱਧ ਦੌਰਾਨ ਅਮਰੀਕਾ ਨੇ ਉੱਤਰੀ ਕੋਰੀਆਂ ‘ਤੇ ਕਰੀਬ ਕਬਜ਼ਾ ਕਰ ਲਿਆ ਤੇ ਬੰਬਾਰੀ ਨਾਲ ਦੇਸ਼ ਨੂੰ ਵੱਡਾ ਨੁਕਸਾਨ ਪੁੱਜਿਆ। ਹੁਣ ਵੀ ਬੱਚਿਆਂ ਨੂੰ ਇਸ ਭਿਆਨਕ ਤਬਾਹੀ ਬਾਰੇ ਪਾਠਕ੍ਰਮਾਂ ‘ਚ ਪੜ੍ਹਾਇਆ ਜਾਂਦਾ ਹੈ। 1970 ਦੇ ਦਹਾਕੇ ਤੱਕ ਉੱਤਰੀ ਕੋਰੀਆ ਨੂੰ ਚੀਨ, ਸੋਵੀਅਤ ਯੂਨੀਅਨ ਤੇ ਪੂਰਬੀ ਯੂਰਪ ਦੇ ਦੇਸ਼ਾਂ ਤੋਂ ਕਾਫੀ ਵੱਡੀ ਆਰਥਿਕ ਮਦਦ ਮਿਲਦੀ ਰਹੀ। ਜਪਾਨੀ ਸਾਸ਼ਨ ਦੌਰਾਨ ਇੱਥੇ ਕਾਫੀ ਸਨਅਤੀ ਵਿਕਾਸ ਹੋਇਆ ਸੀ। ਇਹ ਦੱਖਣ ਦੇ ਮੁਕਾਬਲੇ ਧਨੀ ਇਲਾਕਾ ਮੰਨਿਆ ਜਾਂਦਾ ਸੀ।
ਮਾਹਰ ਮੰਨਦੇ ਹਨ ਕਿ ਸੋਵੀਅਤ ਯੂਨੀਅਨ ਢਹਿ-ਢੇਰੀ ਹੋਣ ਤੋਂ ਬਾਅਦ ਰੂਸ ਨੇ ਕਹਿ ਦਿੱਤਾ ਹੈ ਕਿ ਦੋਸਤਾਂ ਲਈ ਕੀਮਤ ਅਦਾ ਕਰਨ ਦਾ ਵਕਤ ਆ ਗਿਆ ਹੈ। ਦੂਜੇ ਪਾਸੇ ਚੀਨ ਵੀ ਪੂੰਜੀਵਾਦ ਵੱਲ ਵਧਿਆ ਤੇ ਉਸ ਨੇ ਉੱਤਰ ਕੋਰੀਆ ਤੋਂ ਮੁਆਫੀ ਮੰਗ ਲਈ। 90ਵੇਂ ਦੇ ਦਹਾਕੇ ‘ਚ ਉੱਤਰੀ ਕੋਰੀਆ ‘ਚ ਪ੍ਰਮਾਣੂ ਪ੍ਰੋਗਰਾਮ ਦੇ ਸੰਕੇਤ ਮਿਲਣ ਲੱਗੇ ਜਿਸ ਨੇ ਦੁਨੀਆ ਦੇ ਕੰਨ ਖੜ੍ਹੇ ਕਰ ਦਿੱਤੇ। ਕਈ ਦੇਸ਼ਾਂ ਦੇ ਕਹਿ ਦੇ ਬਾਵਜੂਦ ਉੱਤਰੀ ਕੋਰੀਆ ਆਪਣੇ ਪ੍ਰਮਾਣੂ ਪ੍ਰੋਗਰਾਮ ਤੋਂ ਪਿੱਛੇ ਨਾ ਹਟਿਆ। ਬਹੁਤ ਸਾਰੀਆਂ ਆਰਥਿਕ ਪਾਬੰਦੀਆਂ ਵੀ ਲੱਗੀਆਂ ਪਰ ਕੋਰੀਆ ਡਟਿਆ ਰਿਹਾ।

About Sting Operation

Leave a Reply

Your email address will not be published. Required fields are marked *

*

themekiller.com