‘ਅੰਡਾ ਲਿਆਉਣ ‘ਤੇ ਹੋਵੋਗੇ ਸਕੂਲ ‘ਚੋਂ ਬਾਹਰ’

anda

ਚੰਡੀਗੜ੍ਹ:
”ਵਿਦਿਆਰਥੀ ਸਿਰਫ ਸ਼ਾਕਾਹਾਰੀ ਭੋਜਨ ਲੈ ਕੇ ਆਉਣ, ਅੰਡਾ, ਆਮਲੇਟ ਜਾਂ ਕੋਈ ਵੀ ਨਾਨ ਵੈੱਜ ਡਿਸ਼ ਨਾ ਲਿਆਂਦੀ ਜਾਵੇ। ਜੇ ਅਜਿਹਾ ਕੀਤਾ ਤਾਂ ਸਕੂਲ ਤੋਂ ਬਾਹਰ ਕੱਢ ਦਿੱਤਾ ਜਾਵੇਗਾ, ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।” ਇਹ ਨੋਟਿਸ ਬੋਰਡ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਰਿਸ਼ਭ ਅਕੈਡਮੀ ਨਾਮੀ ਸਕੂਲ ਵਿੱਚ ਲਾਇਆ ਗਿਆ ਹੈ। ਸਕੂਲ ਪ੍ਰਸ਼ਾਸਨ ਵੱਲੋਂ ਬੋਰਡ ਲਾ ਕੇ ਵਿਦਿਆਰਥੀਆਂ ਨੂੰ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਸੇ ਹੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਮੁੱਖ ਮੰਤਰੀ ਯੋਗੀ ਵਾਂਗ ਵਾਲ ਰੱਖ ਕੇ ਸਕੂਲ ਆਉਣ ਲਈ ਵੀ ਕਿਹਾ ਗਿਆ ਹੈ। ਅਜਿਹੇ ਰਵੱਈਏ ਤੋਂ ਨਰਾਜ਼ ਵਿਦਿਆਰਥੀਆਂ ਦੇ ਮਾਪਿਆਂ ਨੇ ਵਿਰੋਧ ਕੀਤਾ ਹੈ। ਜਿਸਤੋਂ ਬਾਅਦ ਜ਼ਿਲਾ ਮੈਜਿਸਟ੍ਰੇਟ ਨੇ ਮਾਮਲੇ ਦੀ ਰਿਪੋਰਟ ਮੰਗੀ ਹੈ। ਉਕਤ ਸਕੂਲ ਵਿੱਚ ਪਹਿਲੀਂ ਤੋਂ 12ਵੀਂ ਜਮਾਤ ਦੇ ਕਰੀਬ 2800 ਵਿਦਿਆਰਥੀ ਪੜ੍ਹ ਰਹੇ ਹਨ।

About Sting Operation

Leave a Reply

Your email address will not be published. Required fields are marked *

*

themekiller.com