ਕੇਜਰੀਵਾਲ ਛੱਡਣਗੇ ਅਹੁਦਾ, ਕੁਮਾਰ ਵਿਸ਼ਵਾਸ ਦੇ ਹੱਥ ਕਮਾਨ!

kejriwal ahuda
ਨਵੀਂ ਦਿੱਲੀ: ਆਮ ਆਦਮੀ ਪਾਰਟੀ ‘ਚ ਕੁਮਾਰ ਵਿਸ਼ਵਾਸ ਨੂੰ ਕਨਵੀਨਰ ਬਣਾਉਣ ਦੀ ਮੰਗ ਉੱਠ ਰਹੀ ਹੈ। ਮੰਗ ਦੌਰਾਨ ਹੀ ਕੇਜਰੀਵਾਲ ਸਰਕਾਰ ਦੇ ਜਲ ਮੰਤਰੀ ਕਪਿਲ ਮਿਸ਼ਰਾ ਨੇ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਆਉਣ ਵਾਲੇ ਦਿਨਾਂ ‘ਚ ਪਾਰਟੀ ‘ਚ ਕੇਜਰੀਵਾਲ ਦੀ ਥਾਂ ਕੋਈ ਹੋਰ ਕਨਵੀਨਰ ਬਣ ਸਕਦਾ ਹੈ।
ਐਮਸੀਡੀ ਚੋਣਾਂ ਤੋਂ ਬਾਅਦ ਪਾਰਟੀ ‘ਚ ਦਰਾਰ ਨਜ਼ਰ ਆਈ ਸੀ। ਮਿਸ਼ਰਾ ਦਾ ਕਹਿਣਾ ਹੈ ਕਿ ਪਾਰਟੀ ‘ਚ ਇਹ ਮੰਥਨ ਹੋ ਰਿਹਾ ਹੈ ਕਿ ਪਾਰਟੀ ਦੀ ਜ਼ਿੰਮੇਵਾਰੀ ਕੌਣ ਦੇਖੇਗਾ ਤੇ ਸਰਕਾਰ ਦੀ ਜ਼ਿੰਮੇਵਾਰੀ ਕੌਣ। ਯਾਨੀ ਸਾਫ ਹੈ ਕਿ ਪਾਰਟੀ ‘ਚ ਬਦਲਾਅ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ।
ਇਹ ਅਹਿਮ ਤੱਥ ਹੈ ‘ਆਪ’ ਦੇ ਕਈ ਵਿਧਾਇਕਾਂ ਨੇ ਕੁਮਾਰ ਵਿਸ਼ਵਾਸ ਨੂੰ ਕਨਵੀਨਰ ਬਣਾਉਣ ਦੀ ਮੰਗ ਰੱਖੀ ਸੀ। ਹਾਲਾਂਕਿ ਮਿਸ਼ਰਾ ਨੇ ਕਿਹਾ ਕਿ ਪਾਰਟੀ ਦੇ ਕੁਝ ਲੋਕ ਚਾਹੁੰਦੇ ਹਨ ਕਿ ਫੁੱਟ ਬਣੀ ਰਹੇ ਪਰ ਪਾਰਟੀ ਇੱਕ ਹੈ। ਬੀਜੇਪੀ ਨੂੰ ਟਾਰਗੇਟ ਕਰਦਿਆਂ ਮਿਸ਼ਰਾ ਨੇ ਕਿਹਾ ਕਿ ਬੀਜੇਪੀ ਦੇ ਕਈ ਵਿਧਾਇਕ ਤੇ ਐਮਸੀ ਉਨ੍ਹਾਂ ਦੇ ਸੰਪਰਕ ਵਿੱਚ ਹਨ। ਸੰਭਵ ਹੈ ਕਿ ਨਿਗਮ ‘ਚ ਗੈਰ ਬੀਜੇਪੀ ਮੇਅਰ ਬਣ ਜਾਵੇ।
ਕੇਜਰੀਵਾਲ ਨੇ ਐਮਸੀਡੀ ਚੋਣਾਂ ਤੋਂ ਬਾਅਦ ਆਪਣੀ ਗਲਤੀ ਮੰਨੀ ਹੈ ਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਿਲਜੁਲ ਕੇ ਕੰਮ ਕਰਨ ਤਾਂ ਕਿ ਪਾਰਟੀ ਮੁੜ ਆਪਣਾ ਅਧਾਰ ਕਾਇਮ ਕਰ ਸਕੇ।

About Sting Operation

Leave a Reply

Your email address will not be published. Required fields are marked *

*

themekiller.com