ਟਰੰਪ ਦੇ ਸੈਂਕੜੇ ਦਾ ਜਸ਼ਨ, ਲੋਕਾਂ ਵੱਲੋਂ ਵਿਰੋਧ

trump jashan
ਵਾਸ਼ਿੰਗਟਨ: ਡੋਨਲਡ ਟਰੰਪ ਨੂੰ ਅਮਰੀਕੀ ਰਾਸ਼ਟਰਪਤੀ ਬਣੇ 100 ਦਿਨ ਪੂਰੇ ਹੋਣ ਦੇ ਬਾਵਜੂਦ ਦੇਸ਼ ਵਿੱਚ ਉਨ੍ਹਾਂ ਖਿਲਾਫ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਟਰੰਪ ਦੇ ਰਾਸ਼ਟਰਪਤੀ ਬਣਨ ਦੇ ਦਿਨ ਤੋਂ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਸਨ ਤੇ ਇਹ ਅਜੇ ਵੀ ਜਾਰੀ ਹਨ। ਅਮਰੀਕਾ ਦੇ ਜ਼ਿਆਦਾਤਰ ਰਾਜਾਂ ਵਿੱਚ ਲੋਕਾਂ ਨੇ ਸੜਕਾਂ ਉੱਤੇ ਉੱਤਰ ਕੇ ਪ੍ਰਦਰਸ਼ਨ ਕੀਤਾ।
ਇਹ ਲੋਕ ਜਲਵਾਯੂ ਪਰਿਵਰਤਨ ਨੂੰ ਲੈ ਕੇ ਰੈਲੀਆਂ ਕਰ ਰਹੇ ਹਨ ਤੇ ‘ਟਰੰਪ ਰਸਤੇ ਤੋਂ ਹਟਾਏ’ ਨਾਅਰੇ ਲਾਏ। ਵਾਸ਼ਿੰਗਟਨ ਡੀਸੀ ਵਿੱਚ ਕੀਤੀ ਰੈਲੀ ਵਿੱਚ ਹਿੱਸਾ ਲੈਣ ਵਾਲੇ ਇੱਕ ਪ੍ਰਦਰਸ਼ਨਕਾਰੀ ਨੇ ਆਖਿਆ, “ਜੇਕਰ ਅਸੀਂ ਕੁਝ ਨਹੀਂ ਕੀਤਾ ਤਾਂ ਕਈ ਚੀਜ਼ਾਂ ਦਾਅ ਉੱਤੇ ਲੱਗ ਜਾਣਗੀਆਂ। ਪ੍ਰਦਰਸ਼ਨਕਾਰੀਆਂ ਅਨੁਸਾਰ ਉਹ ਹਵਾ ਪ੍ਰਦੂਸ਼ਣ ਦੀ ਜ਼ਿਆਦਾ ਗੱਲ ਕਰ ਰਹੇ ਹਨ। ਕਿਉਂਕਿ ਸਾਡੇ ਪੌਣਪਾਣੀ ਵਿੱਚ ਅਸੈਨਿਕ ਵਰਗ ਤੱਤ ਹਨ ਜੋ ਹਵਾ ਨੂੰ ਪ੍ਰਭਾਵਿਤ ਕਰਦੇ ਹਨ ਜਿਸ ਵਿੱਚ ਸਾਡੇ ਬੱਚੇ ਸਾਹ ਲੈਂਦੇ ਹਨ।
ਅਸਲ ਵਿੱਚ ਪਿਛਲੇ ਮਹੀਨੇ ਡੋਲਨਡ ਟਰੰਪ ਨੇ ਓਬਾਮਾ ਸ਼ਾਸਨ ਸਮੇਂ ਜਲਵਾਯੂ ਪਰਿਵਰਤਨ ਰੋਕਣ ਲਈ ਜਾਰੀ ਕੀਤੀ ਗਈ ਨੀਤੀਆਂ ਨੂੰ ਖ਼ਤਮ ਕਰਨ ਵਾਲੇ ਇੱਕ ਕਾਰਜਕਾਰੀ ਆਦੇਸ਼ ਉੱਤੇ ਹਸਤਾਖ਼ਰ ਕੀਤੇ ਸਨ। ਟਰੰਪ ਨੇ ਜਲਵਾਯੂ ਪਰਿਵਰਤਨ ਬਾਰੇ ਵਿੱਚ ਆਖਿਆ ਸੀ ਕਿ ਇਹ ਇੱਕ ਧੋਖਾ ਹੈ। ਪ੍ਰਦਰਸ਼ਨ ਕਾਰੀਆਂ ਅਨੁਸਾਰ ਇਸ ਨਾਲ ਕੋਇਲੇ ਨੂੰ ਲੈ ਕੇ ਵਿਰੋਧ ਤੇ ਨੌਕਰੀਆਂ ਖ਼ਤਮ ਕਰਨ ਵਾਲੀਆਂ ਨੀਤੀਆਂ ਖ਼ਤਮ ਹੋਣਗੀਆਂ।
ਇਸ ਨਵੇਂ ਆਦੇਸ਼ ਦੇ ਤਹਿਤ ਓਬਾਮਾ ਦੀ ਸਾਫ਼ ਊਰਜਾ ਯੋਜਨਾ ਨੂੰ ਰੱਦ ਕਰ ਦਿੱਤਾ ਗਿਆ ਤੇ ਜੀਵਾਸ਼ਮ ਈਧਨ ਦੇ ਇਸਤੇਮਾਲ ਨੂੰ ਵਧਾਵਾ ਦਿੱਤਾ ਗਿਆ ਹੈ। ਟਰੰਪ ਨੇ ਇਸ ਆਦੇਸ਼ ਉੱਤੇ ਮੋਹਰ ਲਾਉਂਦੇ ਹੋਏ ਇਸ ਨੂੰ ਇਤਿਹਾਸਕ ਕਦਮ ਦੱਸਿਆ ਸੀ। ਵਾਤਾਵਰਨ ਸੁਰੱਖਿਆ ਸਮੂਹਾਂ ਨੇ ਪਹਿਲਾਂ ਵੀ ਟਰੰਪ ਦੀ ਜਲਵਾਯੂ ਪਰਿਵਰਤਨ ਨੀਤੀਆਂ ਦੀ ਨਿੰਦਾ ਕੀਤੀ ਹੈ। ਉਹ ਮੰਨਦੇ ਹਨ ਕਿ ਟਰੰਪ ਦੀਆਂ ਨੀਤੀਆਂ ਅਮਰੀਕਾ ਦੇ ਲੋਕਾਂ ਦੇ ਸਿਹਤ ਲਈ ਖਿਲਵਾੜ ਹੋਣਗੀਆਂ।

About Sting Operation

Leave a Reply

Your email address will not be published. Required fields are marked *

*

themekiller.com