ਟਰੰਪ ਨੇ ਦਾਗੇ ਮੀਡੀਆ ‘ਤੇ ਗੋਲੇ

trump ne daage
ਵਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ‘ਤੇ ਮੀਡੀਆ ਨੂੰ ਨਿਸ਼ਾਨਾ ਬਣਾਇਆ ਤੇ ਆਪਣਾ ਬਚਾਅ ਕੀਤਾ। ਟਰੰਪ ਨੇ ਪੈਨਸਲਵੇਨੀਆ ‘ਚ ਆਪਣੇ ਸਮਰਥਕਾਂ ਨੂੰ ਕਿਹਾ ਕਿ ਵਾਈਟ ਹਾਊਸ ‘ਚ ਪੱਤਰਕਾਰਾਂ ਦੀ ਡਿਨਰ ਪਾਰਟੀ ਤੋਂ 200 ਕਿਲੋਮੀਟਰ ਦੂਰ ਇੱਥੇ ਆ ਕੇ ਉਹ ਖ਼ੁਸ਼ ਹਨ।

ਵਾਈਟ ਹਾਊਸ ਦੀ ਡਿਨਰ ਪਾਰਟੀ ਵਾਸ਼ਿੰਗਟਨ ਦਾ ਬਹੁਤ ਅਹਿਮ ਤੇ ਵੱਡਾ ਪ੍ਰੋਗਰਾਮ ਹੁੰਦਾ ਹੈ। ਉਨ੍ਹਾਂ ਨੇ ਆਪਣੇ 100 ਦਿਨ ਦੇ ਕਾਰਜਕਾਲ ‘ਚ ਹਰ ਦਿਨ ਕੰਮ ਕਰਨ ਨੂੰ ਮੀਡੀਆ ਦੀ 100 ਦਿਨਾਂ ਦੀ ਅਸਫਲਤਾ ਨਾਲ ਤੁਲਨਾ ਕੀਤੀ। ਇਸ ਤੋਂ ਪਹਿਲਾਂ ਵੀ ਟਰੰਪ ਨੇ ਮੀਡੀਆ ਨੂੰ ਅਮਰੀਕੀ ਲੋਕਾਂ ਦਾ ਦੁਸ਼ਮਣ ਕਰਾਰ ਦਿੱਤਾ ਸੀ। ਟਰੰਪ ਨੇ ਟਵੀਵਟ ‘ਤੇ ਲਿਖਿਆ ਸੀ, ‘ਫੇਕ ਨਿਊਜ਼ ਮੀਡੀਆ (ਨਾਕਾਮ ਹੋ ਰਹੇ ਐਨ.ਵਾਈ.ਟਾਈਮਜ਼, ਐਨ.ਬੀ.ਸੀ. ਨਿਊਜ਼, ਏ.ਬੀ.ਸੀ., ਸੀ.ਬੀ.ਐਸ.) ਮੇਰੇ ਦੁਸ਼ਮਣ ਨਹੀਂ ਹਨ। ਇਹ ਅਮਰੀਕੀ ਲੋਕਾਂ ਦੇ ਦੁਸ਼ਮਣ ਹਨ।

ਟਰੰਪ ਨੇ ਟਵੀਟ ‘ਚ ਨਿਊਯਾਰਕ ਟਾਈਮਜ਼, ਸੀ.ਐਨ.ਐਨ., ਐਸ.ਬੀ.ਸੀ. ਤੇ ਹੋਰਨਾਂ ਮੀਡੀਆ ਸੰਸਥਾਨ ਨੂੰ ਨਿਸ਼ਾਨਾ ਬਣਾਇਆ ਸੀ। ਇਸ ਦੇ ਆਖਰ ‘ਚ ਉਨ੍ਹਾਂ ਨੇ ਘਟੀਆ ਲਿਖਦੇ ਹੋਏ ਵਿਸਮਿਕ ਨਿਸ਼ਾਨ ਲਗਾਇਆ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਕਈ ਰਾਸ਼ਟਰਪਤੀਆਂ ਨੇ ਮੀਡੀਆ ਦੀ ਨਿੰਦਾ ਕੀਤੀ ਹੈ ਪਰ ਟਰੰਪ ਦੀ ਭਾਸ਼ਾ ਦੁਨੀਆ ਦੇ ਤਾਨਾਸ਼ਾਹ ਨੇਤਾਵਾਂ ਨਾਲ ਮੇਲ ਖਾਂਦੀ ਹੈ।

About Sting Operation

Leave a Reply

Your email address will not be published. Required fields are marked *

*

themekiller.com