ਨਰਮੇ ਦੀ ਬਿਜਾਈ ‘ਤੇ ਸੰਕਟ

narme di
ਚੰਡੀਗੜ੍ਹ: ਇਕ ਪਾਸੇ ਸਰਕਾਰ ਨਰਮੇ ਦਾ ਰਕਬਾ ਵਧਾਉਣਾ ਚਾਹੁੰਦੀ ਹੈ ਤੇ ਦੂਜੇ ਪਾਸੇ ਨਹਿਰੀ ਪਾਣੀ ਦੀ ਘਾਟ ਕਾਰਨ ਨਰਮੇ ਦੀ ਬਿਜਾਈ ਪਛੜਨ ਦੇ ਆਸਾਰ ਬਣੇ ਹੋਏ ਹਨ। ਨਹਿਰੀ ਬੰਦੀ ਵਧੇਰੇ ਦਿਨ ਰਹਿਣ ਕਾਰਨ ਨਰਮੇ ਦੀ ਬਿਜਾਈ ਵਾਲੀਆਂ ਜ਼ਮੀਨਾਂ ਸਮੇਂ ਸਿਰ ਤਿਆਰ ਨਹੀਂ ਹੋ ਸਕੀਆਂ। ਦੂਜਾ ਹੁਣ ਤੱਕ ਬਿਜਲੀ ਸਪਲਾਈ ਵੀ ਜ਼ਰੂਰਤ ਤੋਂ ਕਾਫ਼ੀ ਘੱਟ ਮਿਲਦੀ ਰਹੀ ਹੈ। ਭਾਵੇਂ ਕਪਾਹ ਪੱਟੀ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਪਰ ਕਿਸਾਨਾਂ ਮੁਤਾਬਿਕ ਨਰਮੇ ਦੀ ਬਿਜਾਈ ਵਾਲੇ ਖੇਤਾਂ ਨੂੰ ਤਿਆਰ ਕਰਨ ਵਾਸਤੇ ਵਧੇਰੇ ਸਮਾਂ ਬਿਜਲੀ ਦੀ ਲੋੜ ਹੈ।

ਨਰਮਾ ਉਤਪਾਦਕ ਜਿੱਥੇ ਇਸ ਫ਼ਸਲ ਦੀ ਬਿਜਾਈ ਸਮੇਂ ਸਿਰ ਕਰਨ ਦੇ ਇਛੁੱਕ ਹਨ ਉਥੇ ਉਹ ਉਤਪਾਦਨ ਉਪਰੰਤ ਇਸ ਫ਼ਸਲ ਦੀ ਵਿਕਰੀ ਲਈ ਵੀ ਸਖ਼ਤ ਨਿਯਮ ਤੈਅ ਕਰਨ ਦੀ ਮੰਗ ਕਰਦੇ ਹਨ ਤਾਂ ਜੋ ਚਿੱਟਾ ਸੋਨਾ ਉਤਪਾਦਕ ਬੇਲੋੜੀ ਖੱਜਲ ਖੁਆਰੀ ਤੋਂ ਬਚ ਸਕਣ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਨਰਮੇ ਦੀ ਫ਼ਸਲ ਤੋਂ ਚੰਗੀ ਪੈਦਾਵਾਰ ਲੈਣ ਲਈ ਅੱਧ ਮਈ ਤੋਂ ਪਹਿਲਾਂ-ਪਹਿਲਾਂ ਨਰਮੇ ਦੀ ਬਿਜਾਈ ਮੁਕੰਮਲ ਕਰ ਲੈਣੀ ਚਾਹੀਦੀ ਹੈ। ਨਹਿਰ ਬੰਦੀ ਅਤੇ ਫਿਰ ਨਹਿਰੀ ਪਾਣੀ ਦੀ ਘਾਟ ਨੇ ਨਰਮੇ ਦੀ ਬਿਜਾਈ ਖ਼ਾਤਰ ਜ਼ਮੀਨਾਂ ਦੀ ਤਿਆਰੀ ‘ਚ ਦੇਰੀ ਕਰਵਾਈ ਹੈ। ਖੇਤੀ ਸੈਕਟਰ ਵਾਸਤੇ ਕਿਸਾਨ ਅੱਠ ਘੰਟੇ ਤੋਂ ਵੱਧ ਬਿਜਲੀ ਸਪਲਾਈ ਦੀ ਮੰਗ ਕਰ ਰਹੇ ਹਨ। ਨਹਿਰੀ ਪਾਣੀ ਦੀ ਕਿੱਲਤ ਨਾਲ ਨਰਮੇ ਦੀ ਬਿਜਾਈ ਪੱਛੜ ਜਾਣ ਦਾ ਖਦਸ਼ਾ ਹੈ। ਬਿਜਾਈ ਲੇਟ ਹੋਣ ਕਾਰਨ ਫ਼ਸਲ ਦੇ ਉਤਪਾਦਨ ‘ਤੇ ਵੀ ਮਾੜਾ ਅਸਰ ਪੈਂਦਾ ਹੈ।

ਇਸ ਵਾਰ ਕਿਸਾਨ ਨਰਮੇ ਦੀ ਖੇਤੀ ਕਰਨ ਦੇ ਚਾਹਵਾਨ ਹਨ ਅਤੇ ਉਨ੍ਹਾਂ ਨੂੰ ਚੰਗੀ ਪੈਦਾਵਾਰ ਹੋਣ ਦੀ ਉਮੀਦ ਹੈ। ਰਾਜ ਸਰਕਾਰ ਅਤੇ ਖੇਤੀਬਾੜੀ ਮਹਿਕਮੇ ਦੀ ਸਖ਼ਤੀ ਕਾਰਨ ਨਰਮੇ ਦੇ ਨਕਲੀ ਬੀਜਾਂ ਦੀ ਵਿਕਰੀ ਨੂੰ ਠੱਲ੍ਹ ਪਈ ਹੈ। ਕਿਸਾਨਾਂ ਨੂੰ ਗੁਜਰਾਤ ਤੋਂ ਨਰਮੇ ਦਾ ਬੀ.ਟੀ. ਬੀਜ ਲਿਆਉਣ ਦੀ ਥਾਂ ਖੇਤੀਬਾੜੀ ਯੂਨੀਵਰਸਿਟੀ ਨੇ ਕਈ ਕੰਪਨੀਆਂ ਦੇ ਬੀਜਾਂ ਦੀਆਂ ਸਿਫ਼ਾਰਸ਼ਾਂ ਕਰਕੇ ਬਿਜਾਈ ਲਈ ਮਨਜ਼ੂਰੀ ਦਿੱਤੀ ਹੈ।

About Sting Operation

Leave a Reply

Your email address will not be published. Required fields are marked *

*

themekiller.com