ਨਿਊਜ਼ੀਲੈਂਡ ਤੋਂ ਪਤੀ ਨੇ ਫ਼ੋਨ ‘ਤੇ ਪਤਨੀ ਨੂੰ ਦਿੱਤਾ ਤਲਾਕ

newzeland to
ਨੈਨੀਤਾਲ : ਦੇਸ਼ ਵਿੱਚ ਮੁਸਲਿਮ ਭਾਈਚਾਰੇ ਵਿੱਚ ਤੀਹਰੇ ਤਲਾਕ ਨੂੰ ਲੈ ਕੇ ਵੱਡੀ ਬਹਿਸ ਹੋ ਰਹੀ ਹੈ ਪਰ ਇਸੀ ਬਹਿਸ ਦੇ ਦੌਰਾਨ ਉੱਤਰਾਖੰਡ ਦੇ ਖਟੀਮਾ ਦੀ ਰਹਿਣ ਵਾਲਾ ਰੇਹਾਨਾ ਤੀਹਰੇ ਤਲਾਕ ਦਾ ਸ਼ਿਕਾਰ ਹੋ ਗਈ ਹੈ। ਆਪਣੇ ਨਾਲ ਹੋਈ ਬੇਇਨਸਾਫ਼ੀ ਨੂੰ ਲੈ ਕੇ ਰੇਹਾਨਾ ਪਿਛਲੇ ਛੇ ਮਹੀਨੇ ਤੋਂ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ।

ਪੇਸ਼ੇ ਤੋਂ ਪ੍ਰੋਫੈਸਰ ਰੇਹਾਨਾ ਦਾ ਪਤੀ ਮਤਲੂਬ ਹੁਸੈਨ ਨਿਊਜ਼ੀਲੈਂਡ ਵਿੱਚ ਰਹਿੰਦਾ ਹੈ ਅਤੇ ਉਸ ਨੇ ਫ਼ੋਨ ਉੱਤੇ ਤਿੰਨ ਵਾਰ ਤਲਾਕ ਆਖ ਕੇ ਉਸ ਨਾਲੋਂ ਨਾਤਾ ਤੋੜ ਲਿਆ। ਤਲਾਕ ਦੇ ਬਾਅਦ ਉਸ ਦਾ ਸਹੁਰਾ ਪਰਿਵਾਰ ਉਸ ਉੱਤੇ ਤੇਜ਼ਾਬ ਨਾਲ ਜਾਨ ਲੇਵਾ ਹਮਲਾ ਵੀ ਕਰ ਚੁੱਕਾ ਹੈ। ਸਾਲ 1999 ਵਿੱਚ ਰੇਹਾਨਾ ਦਾ ਵਿਆਹ ਪੀਲੀਭੀਤ ਦੇ ਰਹਿਣ ਵਾਲੇ ਮਤਲੂਬ ਹੁਸੈਨ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਵੇਂ ਅਮਰੀਕਾ ਚਲੇ ਗਏ ਅਤੇ ਜਿੱਥੇ ਦੋਵਾਂ ਦਾ ਝਗੜਾ ਰਹਿਣ ਲੱਗ ਪਿਆ। ਇਸ ਦੌਰਾਨ ਮਤਲੂਬ ਨੇ ਰੇਹਾਨਾ ਨਾਲ ਕੁੱਟਮਾਰ ਵੀ ਕੀਤੀ। 2011 ਵਿੱਚ ਦੋਵੇਂ ਭਾਰਤ ਵਾਪਸ ਆਏ ਪਰ ਦੋਵਾਂ ਦਾ ਰਿਸ਼ਤਾ ਖ਼ਰਾਬ ਰਹਿਣ ਲੱਗ ਪਿਆ।

2011 ਵਿੱਚ ਮਤਲਬ ਨੌਕਰੀ ਦਾ ਬਹਾਨਾ ਲੱਗਾ ਕੇ ਅਚਾਨਕ ਨਿਊਜ਼ੀਲੈਂਡ ਚਲਾ ਗਿਆ। ਜਿੱਤੇ ਜਾ ਕੇ ਉਸ ਨੇ ਰੇਹਾਨਾ ਅਤੇ ਆਪਣੇ ਬੱਚੇ ਨੂੰ ਆਪਣੇ ਕੋਲ ਨਹੀਂ ਬੁਲਾਇਆ। ਇਸੀ ਮਹੀਨੇ ਰੇਹਾਨਾ ਦੇ ਪਤੀ ਦਾ ਅਚਾਨਕ ਉਸ ਨੂੰ ਨਿਊਜ਼ੀਲੈਂਡ ਤੋਂ ਫ਼ੋਨ ਆਇਆ ਅਤੇ ਉਸ ਨੇ ਫ਼ੋਨ ਉੱਤੇ ਹੀ ਉਸ ਨੂੰ ਤਲਾਕ ਦੇ ਦਿੱਤਾ।

About Sting Operation

Leave a Reply

Your email address will not be published. Required fields are marked *

*

themekiller.com