ਪਾਕਿਸਤਾਨ ਦੇ ਹਿੰਦੂਆਂ ‘ਚ ਸਹਿਮ ਕਿਉਂ

pakistan de hindu
ਇਸਲਾਮਾਬਾਦ : ਪਾਕਿਸਤਾਨ ਦੇ ਸਿੰਧ ਪ੍ਰਾਂਤ ‘ਚ ਇੱਕ ਮੰਦਿਰ ਵਿੱਚ ਰੱਖੀਆਂ ਮੂਰਤੀਆਂ ਨਾਲ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਵਿਅਕਤੀਆਂ ਨੇ ਮੂਰਤੀਆਂ ਨੂੰ ਬੁਰੀ ਤਰ੍ਹਾਂ ਤੋੜਿਆਂ ਅਤੇ ਫਿਰ ਉਨ੍ਹਾਂ ਨੂੰ ਦੂਰ ਸੁੱਟ ਦਿੱਤਾ। ਘਟਨਾ ਥਟਾ ਜ਼ਿਲ੍ਹੇ ਦੇ ਧਾਰੋ ਸ਼ਹਿਰ ਦੀ ਹੈ। ਇਸ ਸਬੰਧ ਵਿੱਚ ਇੰਸਨਿੰਦਾ ਅਤੇ ਦਹਿਸ਼ਤਵਾਦ ਦਾ ਮਾਮਲਾ ਦਰਜ ਕੀਤਾ ਗਿਆ ਹੈ। ਐਸ ਐਸ ਪੀ ਫ਼ਿਦਾ ਹੁਸੈਨ ਮਸਤੋਈ ਨੇ ਆਖਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕਿਸੇ ਦੀ ਵੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਪਾਕਿਸਤਾਨ ਵਿੱਚ ਅਕਸਰ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨਾਲ ਅਕਸਰ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਖ਼ਾਸ ਤੌਰ ਉੱਤੇ ਸਿੰਧ ਪ੍ਰਾਂਤ ਵਿੱਚ ਇੱਕ ਤੋਂ ਬਾਅਦ ਇੱਕ ਘਟਨਾ ਅਜਿਹੀ ਹੋ ਰਹੀ ਹੈ ਜਿਸ ਕਾਰਨ ਇੱਥੇ ਰਹਿਣ ਵਾਲੇ ਹਿੰਦੂ ਭਾਈਚਾਰੇ ਵਿੱਚ ਸਹਿਮ ਦਾ ਮਾਹੌਲ ਹੈ।

About Sting Operation

Leave a Reply

Your email address will not be published. Required fields are marked *

*

themekiller.com