ਪੁਲਿਸ ਦੀ ਅੱਖ ਹੁਣ ਗੈਂਗਸਟਰ ਪ੍ਰੇਮਾ ਲਹੌਰੀਏ ‘ਤੇ

police di akh
ਨਵਾਂ ਸ਼ਹਿਰ : ਨਾਭਾ ਦੇ ਚਰਚਿਤ ਜੇਲ੍ਹ ਬਰੇਕ ਮਾਮਲੇ ਵਿੱਚ ਪੁਲਿਸ ਦੀ ਅੱਖ ਹੁਣ ਨਾਮੀ ਗੈਂਗਸਟਰ ਪ੍ਰੇਮਾ ਲਾਹੌਰੀਏ ਉੱਤੇ ਹੈ। ਪ੍ਰੇਮਾ ਲਾਹੌਰੀਏ ਅਤੇ ਉਸ ਦੇ ਸਾਥੀਆਂ ਨੇ ਨਾਭਾ ਜੇਲ੍ਹ ਨੂੰ ਬਰੇਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਪ੍ਰੇਮ ਲਾਹੋਰੀਆ, ਗੁਰਪ੍ਰੀਤ ਸਿੰਘ ਗੋਪੀ ਘਨਸ਼ਾਮ ਤੇ ਸੁਰਪ੍ਰੀਤ ਸਿੰਘ ਹੈਰੀ ਚੱਠਾ ਨੇ ਜੇਲ੍ਹ ਬਰੇਕ ਦੀ ਘਟਨਾ ਵਿੱਚ ਸ਼ਾਮਲ ਸਨ। ਇਸ ਗੱਲ਼ ਦਾ ਖ਼ੁਲਾਸਾ ਜੇਲ੍ਹ ਬਰੇਕ ਮਾਮਲੇ ਵਿੱਚ ਨਵਾਂ ਸ਼ਹਿਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪ੍ਰੇਮਾ ਲਹੌਰੀਏ ਦੇ ਸਾਥੀ ਗੈਂਗਸਟਰ ਸੁਲੱਖਣ ਸਿੰਘ ਉਰਫ਼ ਬੱਬਰ ਨੇ ਕੀਤਾ ਹੈ। ਸੁਲੱਖਣ ਸਿੰਘ ਅੱਜ ਨਵਾਂ ਸ਼ਹਿਰ ਦੇ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।ਕਿਵੇਂ ਕੀਤੀ ਸੀ ਨਾਭਾ ਜੇਲ੍ਹ ਬਰੇਕ –

ਗ੍ਰਿਫ਼ਤਾਰ ਕੀਤੇ ਸੁਲੱਖਣ ਸਿੰਘ ਉਰਫ਼ ਨੇ ਪੁਲਿਸ ਅੱਗੇ ਮੰਨਿਆ ਹੈ ਕਿ ਵਾਰਦਾਤ ਵਾਲੇ ਦਿਨ ਉਹ ਸਾਰੇ ਪੁਲਿਸ ਦੀ ਵਰਦੀ ਵਿੱਚ ਹੌਂਡਾ ਸਿਟੀ ਕਾਰ ਵਿੱਚ ਨਾਭਾ ਜੇਲ੍ਹ ਪਹੁੰਚੇ ਸਨ ਅਤੇ ਵਿਕੀ ਗੌਂਡਰ ਅਤੇ ਗੁਰਪ੍ਰੀਤ ਸੇਖੋਂ, ਨੀਟਾ ਦਿਉਲ ਅਤੇ ਹੋਰ ਸਾਥੀਆਂ ਨੂੰ ਛੁਡਾ ਕੇ ਲੈ ਗਏ ਸਨ। ਸੁਲੱਖਣ ਦੇ ਮੁਤਾਬਿਕ ਪ੍ਰੇਮਾ ਲਹੌਰੀਆ, ਗੁਰਪ੍ਰੀਤ ਗੋਪੀ ਤੇ ਹੈਰੀ ਚੱਠਾ ਹਵਲਦਾਰ ਦੀ ਵਰਦੀ ਵਿੱਚ ਸਨ ਅਤੇ ਇਹਨਾਂ ਨੇ ਹੀ ਗੁਰਪ੍ਰੀਤ ਨਾਮਕ ਕੈਦੀ ਦੇ ਜਾਅਲੀ ਵਾਰੰਟ ਨਾਭਾ ਜੇਲ੍ਹ ਦੇ ਗੇਟ ਉੱਤੇ ਸੰਤਰੀ ਨੂੰ ਵਿਖਾਏ ਸਨ ਅਤੇ ਉਸ ਤੋਂ ਬਾਅਦ ਜੇਲ੍ਹ ਦੇ ਅੰਦਰ ਦਾਖਲ ਹੋਕੇ ਉਨ੍ਹਾਂ ਨੇ ਜੇਲ੍ਹ ਬਰੇਕ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਸੁਲੱਖਣ ਸਿੰਘ ਅਨੁਸਾਰ ਉਹ ਆਪ ਏਐਸਆਈ ਦੀ ਵਰਦੀ ਵਿੱਚ ਸੀ।

ਕੌਣ ਹੈ ਪ੍ਰੇਮਾ ਲਾਹੌਰੀਆ –

ਪ੍ਰੇਮਾ ਲਾਹੌਰੀਆ ਪੰਜਾਬ ਦਾ ਨਾਮੀ ਗੈਂਗਸਟਰ ਹੈ ਅਤੇ ਉਸ ਦਾ ਸਬੰਧ ਦੁਆਬੇ ਇਲਾਕੇ ਨਾਲ ਹੈ। ਪ੍ਰੇਮਾ ਲਾਹੌਰੀਏ ਦਾ ਨਾਮ ਉਸ ਸਮੇਂ ਚਰਚਾ ਵਿੱਚ ਆਇਆ ਸੀ ਜਦੋਂ ਉਸ ਨੇ ਗੈਂਗਸਟਰ ਸੁੱਖਾ ਕਾਹਲਵਾਂ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਜ਼ੋਨ ਦੇ ਆਈ ਜੀ ਅਰਪਿਤ ਸ਼ੁਕਲਾ ਅਤੇ ਡੀ ਆਈ ਜੀ ਲੁਧਿਆਣਾ ਯੂਰਿੰਦਰ ਹੇਅਰ ਅਤੇ ਨਵਾਂ ਸ਼ਹਿਰ ਦੇ ਐਸ ਐਸ ਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਸੁਲੱਖਣ ਸਿੰਘ ਦੀ ਗ੍ਰਿਫ਼ਤਾਰੀ ਨਵਾਂ ਸ਼ਹਿਰ ਬੱਸ ਸਟੈਂਡ ਤੋਂ ਹੋਈ ਹੈ। ਸੁਲੱਖਣ ਸਿੰਘ ਦੇ ਖ਼ਿਲਾਫ਼ ਪੰਜਾਬ ਦੇ ਵੱਖ ਵੱਖ ਥਾਣਿਆਂ ਵਿੱਚ ਕਤਲ ਅਤੇ ਹੋਰ ਮਾਮਲੇ ਦਰਜ ਹਨ।

About Sting Operation

Leave a Reply

Your email address will not be published. Required fields are marked *

*

themekiller.com