ਮੋਦੀ ਦੇ ਸ੍ਰੀਲੰਕਾ ਦੌਰੇ ਤੋਂ ਡਰੇ ਲੋਕ, ਸੋਸ਼ਲ ਮੀਡੀਆ ‘ਤੇ ਭੂਚਾਲ

modi srilanka
ਨਵੀਂ ਦਿੱਲੀ: ਨਰਿੰਦਰ ਮੋਦੀ ਮਈ ਦੇ ਦੂਜੇ ਮਹੀਨੇ ਸ੍ਰੀਲੰਕਾ ਜਾਣਗੇ। ਉੱਥੇ ਇਸ ਦੌਰੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚਰਚਾ ਚੱਲ ਰਹੀ ਹੈ ਕਿ ਮੋਦੀ ਸ੍ਰੀਲੰਕਾ ਦੇ ਕੁਝ ਇਲਾਕਿਆਂ ‘ਚ ਜ਼ਮੀਨ ਐਕੁਆਇਰ ਕਰਨ ਦਾ ਕਰਾਰ ਕਰਨਗੇ। ਇਨ੍ਹਾਂ ਅਫਵਾਹਾਂ ਨੇ ਸ੍ਰੀਲੰਕਾਂ ਵਿੱਚ ਭੂਚਾਲ ਲਿਆ ਦਿੱਤਾ। ਇਸ ਕਰਕੇ ਮੀਡੀਆ ਵਿੱਚ ਵੀ ਮੋਦੀ ਦਾ ਦੌਰਾ ਛਾਇਆ ਹੋਇਆ ਹੈ।
ਇਸੇ ਦੌਰਾਨ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਕਿਹਾ ਹੈ ਕਿ ਮੋਦੀ ਦੇ ਦੌਰੇ ‘ਚ ਦੋਵੇਂ ਦੇਸ਼ਾਂ ਵਿੱਚ ਕੋਈ ਕਰਾਰ ਨਹੀਂ ਹੋਵੇਗਾ। ਉਹ ਸਿਰਫ਼ ਯੂਐਨ ਵੇਸਾਕ ਡੇਅ ‘ਚ ਹਿੱਸਾ ਲੈਣ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਝੂਠੀਆਂ ਖ਼ਬਰਾਂ ਤੋਂ ਗੁੰਮਰਾਹ ਨਾ ਹੋਣ। ਮੋਦੀ 12 ਤੋਂ 14 ਮਈ ਤੱਕ ਸ੍ਰੀਲੰਕਾ ਦੇ ਦੌਰੇ ‘ਤੇ ਹਨ।
ਨਿਊਜ਼ ਏਜੰਸੀ ਮੁਤਾਬਕ ਸਿਰੀਸੇਨਾ ਨੇ ਕਿਹਾ ਹੈ ਕਿ ਮੋਦੀ ਦੇ ਦੌਰੇ ਦੌਰਾਨ ਕੋਈ ਕਰਾਰ ਨਹੀਂ ਹੋਵੇਗਾ। ਹਾਲਾਂਕਿ ਤ੍ਰਿਕੋਮਾਲੀ ਬੰਦਰਗਾਹ ‘ਤੇ ਸਟੈਟਜਿਕ ਆਇਲ ਸਟੋਰੇਜ਼ ਫੈਸੇਲਿਟੀ ਨੂੰ ਭਾਰਤ ਦੇ ਨਾਲ ਕਰਾਰ ਹੋਣਾ ਹੈ ਪਰ ਇਸ ‘ਚ ਸ੍ਰੀਲੰਕਾ ਦੇ ਲੋਕਾਂ ਦੇ ਰਾਖਵੇਂਕਰਨ ਦਾ ਧਿਆਨ ਰੱਖਿਆ ਜਾਵੇਗਾ।
ਯੂਐਨ ਵੇਸਾਕ ਡੇਅ ਬੋਧ ਕੈਲੰਡਰ ਦਾ ਸਭ ਤੋਂ ਅਹਿਮ ਦਿਨ ਹੈ। ਇਸੇ ਦਿਨ ਭਗਵਾਨ ਬੁੱਧ ਨੂੰ ਜਨਮ, ਮੌਤ ਤੇ ਗਿਆਨ ਦੀ ਪ੍ਰਾਪਤੀ ਹੋਈ ਸੀ। ਇਸ ਮੌਕੇ ਇਸ ਵਾਰ ਕਲੰਬੋ ‘ਚ ਸਮਾਰੋਹ ਹੋਣਗੇ। ਇਸ ਤੋਂ 100 ਤੋਂ ਜ਼ਿਆਦਾ ਦੇਸ਼ 400 ਡੈਲੀਗੇਟਸ ਨਾਲ ਹਿੱਸਾ ਲੈਣਗੇ। ਇਸ ਦੌਰਾਨ ਉਹ ਤਾਮਿਲਾਂ ਦੀ ਬਹਗਿਣਤੀ ਵਾਲੇ ਸ਼ਹਿਰ ਜਾਫਨਾ ਵੀ ਜਾ ਸਕਦੇ ਹਨ।

About Sting Operation

Leave a Reply

Your email address will not be published. Required fields are marked *

*

themekiller.com