ਲੋਕ ਸਭਾ ਤੇ ਵਿਧਾਨ ਸਭਾ ਇਕੱਠੇ ਹੀ ਕਰਵਾਉਣ ਦੀ ਤਿਆਰੀ!

lok sabha
ਨਵੀਂ ਦਿੱਲੀ: ਨੀਤੀ ਆਯੋਗ ਨੇ ਸੁਝਾਅ ਦਿੱਤਾ ਹੈ ਕਿ 2024 ਵਿੱਚ ਇੱਕ ਸਾਰ ਤੇ ਦੋ ਫ਼ੇਜ਼ ਵਿੱਚ ਲੋਕ ਸਭਾ ਤੇ ਅਸੰਬਲੀ ਚੋਣਾਂ ਹੋਣੀਆਂ ਚਾਹੀਦੀਆਂ ਹਨ। ਨੀਤੀ ਆਯੋਗ ਅਨੁਸਾਰ ਚੋਣਾਂ ਦੌਰਾਨ ਚੋਣ ਪ੍ਰਚਾਰ ਵੀ ਘੱਟ ਤੋਂ ਘੱਟ ਹੋਣਾ ਚਾਹੀਦਾ ਹੈ ਤਾਂ ਕਿ ਸਰਕਾਰੀ ਕੰਮ ਵਿੱਚ ਕੋਈ ਦਿੱਕਤ ਨਾ ਹੋਵੇ, ਇਹ ਵੀ ਤੈਅ ਹੋਣਾ ਚਾਹੀਦਾ ਹੈ।
ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਪਾਲਿਸੀ ਥਿੰਕ ਟੈਂਕ ਭਾਵ ਨੀਤੀ ਆਯੋਗ ਨੇ ਆਖਿਆ ਹੈ ਕਿ ਜੇਕਰ ਸੁਝਾਵਾਂ ਉੱਤੇ ਅਮਲ ਕੀਤਾ ਜਾਂਦਾ ਹੈ ਤਾਂ ਇਸ ਵਿੱਚ ਜ਼ਿਆਦਾ ਚੀਰ-ਫਾੜ ਨਾ ਕੀਤਾ ਜਾਵੇ। ਨੀਤੀ ਆਯੋਗ ਦੇ ਸੁਝਾਵਾਂ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਦੇਸ਼ ਵਿੱਚ ਇੱਕੋ ਵਾਰੀ ਚੋਣਾਂ ਕਰਵਾਉਣ ਲਈ ਰੋਡਮੈਪ ਬਣਾਉਣ ਲਈ ਵਰਕਿੰਗ ਗਰੁੱਪ ਬਣਾਉਣ ਲਈ ਆਖਿਆ ਹੈ।
ਇਸ ਬਾਰੇ ਵਿੱਚ ਰਿਪੋਰਟ ਅਗਲੇ 6 ਮਹੀਨਿਆਂ ਵਿੱਚ ਆ ਸਕਦੀ ਹੈ। ਅਗਲੇ ਸਾਲ ਮਾਰਚ ਤੱਕ ਇਸ ਨੂੰ ਫਾਈਨਲ ਕਰ ਦਿੱਤਾ ਜਾਵੇਗਾ। ਇਸ ਵਿੱਚ 2017-18 ਤੇ 2018-20 ਤੱਕ ਤਿੰਨ ਸਾਲ ਦਾ ਏਜੰਡਾ ਤਿਆਰ ਕੀਤਾ ਜਾਵੇਗਾ। 23 ਅਪ੍ਰੈਲ ਨੂੰ ਦਿੱਲੀ ਵਿੱਚ ਹੋਈ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਵਿੱਚ ਇਸ ਦੀ ਡਰਾਫ਼ਟ ਰਿਪੋਰਟ ਪੇਸ਼ ਕੀਤੀ ਜਾਵੇਗੀ।
ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਰਾਜਾਂ ਦੇ ਮੁੱਖ ਮੰਤਰੀ ਹੋਣਗੇ। ਆਜ਼ਾਦੀ ਤੋਂ ਬਾਅਦ ਵੀ ਸ਼ੁਰੂਆਤੀ ਸਾਲਾਂ ਵਿੱਚ ਲੋਕ ਸਭਾ ਤੇ ਐਸਬੰਲੀ ਚੋਣਾਂ ਇੱਕ ਨਾਲ ਹੁੰਦੀਆਂ ਸਨ। ਇਸ ਸਾਲ ਫਰਵਰੀ ਵਿੱਚ ਪ੍ਰਧਾਨ ਮੰਤਰੀ ਨੇ ਵੀ ਦੋਵੇਂ ਤਰ੍ਹਾਂ ਦੀਆਂ ਚੋਣਾਂ ਇੱਕੋ ਵਾਰ ਕਰਵਾਉਣ ਦੀ ਵਕਾਲਤ ਕੀਤੀ ਸੀ। ਪ੍ਰਧਾਨ ਮੰਤਰੀ ਨੇ ਆਖਿਆ, “2009 ਦੀਆਂ ਲੋਕ ਸਭਾ ਚੋਣਾਂ ਵਿੱਚ 1100 ਕਰੋੜ ਅਤੇ 2014 ਵਿੱਚ 4000 ਕਰੋੜ ਤੋਂ ਜ਼ਿਆਦਾ ਖ਼ਰਚ ਹੋਇਆ ਸੀ।

About Sting Operation

Leave a Reply

Your email address will not be published. Required fields are marked *

*

themekiller.com