ਵਿਦਿਆਰਥਣਾਂ ਦੇ ਨੇੜੇ ਸੌਣ ‘ਤੇ ਪਾਬੰਦੀ, ਬੈੱਡ ‘ਚ 2 ਫੁੱਟ ਫਾਸਲਾ

vidarthana de nere son
ਇਸਲਾਮਾਬਾਦ: ਪਾਕਿਸਤਾਨ ਦੀ ਪ੍ਰਸਿੱਧ ਇੰਟਰਨੈਸ਼ਨਲ ਇਸਲਾਮਿਕ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਹੋਸਟਲ ‘ਚ ਰਹਿਣ ਵਾਲੀਆਂ ਵਿਦਿਆਰਥਣਾਂ ਲਈ ਇੱਕ ਫੁਰਮਾਨ ਜਾਰੀ ਕਰਦਿਆਂ ਉਨ੍ਹਾਂ ਦੇ ਬੈੱਡ ਸਾਂਝਾ ਕਰਨ ‘ਤੇ ਰੋਕ ਲਾ ਦਿੱਤੀ ਹੈ। ਕੁੜੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਨ੍ਹਾਂ ਦੇ ਬੈੱਡ ਵਿਚਲਾ ਫਾਸਲਾ 2 ਫੁੱਟ ਹੋਣਾ ਚਾਹੀਦਾ ਹੈ।
ਯੂਨੀ. ਦੇ ਸਹਾਇਕ ਡਾਇਰੈਕਟਰ ਨਾਦੀਆ ਮਲਿਕ ਨੇ ਦਫਤਰ ਨੂੰ ਇਸ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਮੁਤਾਬਕ ਜੇ ਕੋਈ ਹੋਸਟਲਰ ਕੁੜੀ ਆਪਣੀ ਕਿਸੇ ਰੂਮਮੇਟ ਦੋਸਤ ਜਾਂ ਭੈਣ ਨਾਲ ਬੈੱਡ ਸਾਂਝਾ ਕਰਦੀ ਦੇਖੀ ਗਈ ਤਾਂ ਉਸ ‘ਤੇ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇੱਕ ਹੀ ਕੰਬਲ ਜਾਂ ਚਾਦਰ ਲੈ ਕੇ ਬੈਠਣ ਜਾਂ ਸੌਣ ਜਾਂ ਇੱਕ ਹੀ ਬੈੱਡ ‘ਤੇ ਬੈਠਣ ਨੂੰ ਵੀ ਬੈੱਡ ਸਾਂਝਾ ਕਰਨਾ ਮੰਨਿਆ ਜਾਵੇਗਾ।

ਹਾਸਲ ਜਾਣਕਾਰੀ ਮੁਤਾਬਕ ਯੂਨੀ ਵਿੱਚ ਕੁੜੀਆਂ ਲਈ 7 ਹੋਸਟਲ ਬਲਾਕ ਹਨ ਜਿਨ੍ਹਾਂ ਵਿੱਚ ਕਰੀਬ 2500 ਵਿਦਿਆਰਥੀਆਂ ਦੇ ਰਹਿਣ ਦਾ ਪ੍ਰਬੰਧ ਹੈ। ਯੂਨੀ. ਪ੍ਰਸ਼ਾਸਨ ਨੇ ਤਰਕ ਦਿੱਤਾ ਹੈ ਕਿ ਕੁਝ ਵਿਦਿਆਰਥਣਾਂ ਵੱਲੋਂ ਆਪਣੇ ਨਾਂ ‘ਤੇ ਅਲਾਟ ਬੈੱਡਾਂ ‘ਤੇ ਆਪਣੀਆਂ ਰਿਸ਼ਤੇਦਾਰ ਕੁੜੀਆਂ ਤੇ ਦੋਸਤਾਂ ਨੂੰ ਗੈਰ ਕਾਨੂੰਨੀ ਰੱਖਿਆ ਜਾ ਰਿਹਾ ਸੀ ਤੇ ਸਿਰਫ ਸਪੇਸ ਮੈਨੇਜਮੈਂਟ ਦੇ ਹੱਲ ਲਈ ਇਹ ਨਿਯਮ ਬਣਾਇਆ ਗਿਆ ਹੈ। ਦੂਜੇ ਪਾਸੇ ਵਿਦਿਆਰਥਣਾਂ ਕਹਿ ਰਹੀਆਂ ਹਨ ਕਿ ਇਹ ਫੁਰਮਾਨ ਸਿਰਫ ਵਿਦਿਆਰਥਣਾਂ ਲਈ ਹੀ ਕਿਉਂ ਜਾਰੀ ਕੀਤਾ ਗਿਆ ਹੈ ਜਦਿਕ ਮੁੰਡਿਆਂ ਦੇ ਹੋਸਟਲ ਵਿੱਚ ਵੀ ਕਈ ਲੋਕ ਗੈਰ ਕਾਨੂੰਨੀ ਢੰਗ ਨਾਲ ਰਹਿੰਦੇ ਹਨ।

About Sting Operation

Leave a Reply

Your email address will not be published. Required fields are marked *

*

themekiller.com