ਸਦਾਮ ਹੁਸੈਨ ਬਾਰੇ ਵੱਡੇ ਖੁਲਾਸੇ

saddam husain
ਲੰਡਨ: ਸਦਾਮ ਹੁਸੈਨ ‘ਤੇ ਜੀਵਨੀ ਲਿਖਣ ਵਾਲੇ ਕਾਨ ਕਫਲਿਨ ਨੇ ਲਿਖਿਆ ਹੈ ਕਿ ਸਦਾਮ ਵੱਲੋਂ ਬਣਵਾਈ ਮਸਜਿਦ ‘ਚ ਸੁਦਾਮ ਦੇ ਖੂਨ ਨਾਲ ਲਿਖੀ ਕੁਰਾਨ ਰੱਖੀ ਹੋਈ ਹੈ। ਉਸ ਦੇ ਸਾਰੇ ਛੇ ਸੌ ਪੰਜ ਪੰਨੇ ਲੋਕਾਂ ਨੂੰ ਦਿਖਾਉਣ ਲਈ ਸ਼ੀਸ਼ੇ ਦੇ ਕੇਸ ‘ਚ ਰੱਖੇ ਗਏ ਹਨ। ਮਸਜਿਦ ਦੇ ਮੌਲਵੀ ਦਾ ਕਹਿਣਾ ਹੈ ਕਿ ਇਸ ਲਈ ਸੁਦਾਮ ਹੁਸੈਨ ਨੇ ਤਿੰਨ ਸਾਲਾਂ ਤੱਕ ਆਪਣਾ 26 ਲੀਟਰ ਖੂਨ ਦਿੱਤਾ ਸੀ।
ਸਦਾਮ ‘ਤੇ ਇੱਕ ਕਿਤਾਬ ‘ਸੁਦਾਮ ਹੁਸੈਨ, ਦਾ ਪੌਲ਼ਟਿਕਸ ਆਫ ਰੀਵੈਂਜ਼” ਲਿਖਣ ਵਾਲੇ ਸੈਦ ਅਬੂਰਿਸ਼ ਦਾ ਮੰਨਣਾ ਹੈ ਕਿ ਸਦਾਮ ਦਾ ਵੱਡੀਆਂ-ਵੱਡੀਆਂ ਇਮਾਰਤਾਂ ਤੇ ਮਸਜਿਸਾਂ ਬਣਾਉਣ ਦੀ ਵਜ੍ਹਾਂ ਤਿਰਕਿਤ ‘ਚ ਬਿਤਾਇਆ ਆਪਣਾ ਬਚਪਨ ਸੀ। ਇੱਥੇ ਉਨ੍ਹਾਂ ਦੇ ਪਰਿਵਾਰ ਕੋਲ ਜੁੱਤੇ ਤੱਕ ਖਰੀਦਣ ਲਈ ਪੈਸੇ ਨਹੀਂ ਸਨ।
ਦਿਲਚਸਪ ਗੱਲ ਇਹ ਹੈ ਕਿ ਸੁਦਾਮ ਆਪਣੇ ਜਿਸ ਮਹਿਲ ‘ਚ ਸੌਂਦੇ ਸੀ, ਉਸ ‘ਚ ਉਨ੍ਹਾਂ ਕੁਝ ਘੰਟੇ ਨੀਂਦ ਲੈਣੀ ਹੁੰਦੀ ਸੀ। ਉਹ ਅਕਸਰ ਸਵੇਰੇ ਤਿੰਨ ਵਜੇ ਤੈਰਨ ਲਈ ਉੱਠ ਜਾਂਦਾ ਸੀ। ਇਰਾਕ ਜਿਹੇ ਮੁਲਕ ‘ਚ ਪਾਣੀ ਤਾਕਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸੇ ਲਈ ਸੁਦਾਮ ਦੇ ਹਰ ਮਹਿਲ ‘ਚ ਫੁਹਾਰੇ ਤੇ ਸਵਮਿੰਗ ਪੂਲਾਂ ਦੀ ਭਰਮਾਰ ਸੀ। ਕਫਲਿਨ ਲਿਖਦੇ ਹਨ ਕਿ ਸਦਾਮ ਨੂੰ ਸਲਿੱਪ ਡਿਸਕ ਦੀ ਬਿਮਾਰੀ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਖੂਬ ਚਹਿਲਕਦਮੀ ਤੇ ਤੈਰਾਕੀ ਕਰਨ ਦੀ ਸਲਾਹ ਦਿੱਤੀ ਹੋਈ ਸੀ।
ਸਦਾਮ ‘ਤੇ ਇੱਕ ਹੋਰ ਕਿਤਾਬ ਲਿਖਣ ਵਾਲੇ ਅਮਾਜ਼ੀਆ ਲਿਖਦੇ ਹਨ ਕਿ ਸਦਾਮ ਦੇ ਸਾਸ਼ਨ ਕਾਲ ‘ਚ ਕਈ ਦੁਸ਼ਮਣਾਂ ਨੂੰ ਥੈਲਸੀਅਮ ਦੇ ਜ਼ਹਿਰ ਨਾਲ ਮਾਰਿਆ ਗਿਆ ਸੀ। ਇਸ ਲਈ ਸਦਾਮ ਆਪਣੇ ਆਲੇ ਦੁਆਲੇ ਦਾ ਬੇਹੱਦ ਧਿਆਨ ਰੱਖਦੇ ਸਨ ਤੇ ਆਪਣਾ ਪੂਲਾਂ ਨੂੰ ਵਾਰ ਵਾਰ ਚੈਕ ਕਰਵਾਉਂਦੇ ਸਨ।

About Sting Operation

Leave a Reply

Your email address will not be published. Required fields are marked *

*

themekiller.com