ਸਾਬਕਾ ਕਰਨਲ ਦੇ ਘਰ ਛਾਪਾ, ਇੱਕ ਕਰੋੜ ਨਕਦੀ ਤੇ 40 ਰਾਈਫਲਾਂ ਮਿਲੀਆਂ

sabka karnal
ਨਵੀਂ ਦਿੱਲੀ: ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਦੀ ਟੀਮ ਨੇ ਉੱਤਰ ਪ੍ਰਦੇਸ਼ ਦੇ ਮੇਰਠ ‘ਚ ਫੌਜ ਦੇ ਸਾਬਕਾ ਕਰਨਲ ਦੇਵੇਂਦਰ ਕੁਮਾਰ ਤੇ ਉਸ ਦੇ ਬੇਟੇ ਦੇ ਘਰ ਖੁਫੀਆ ਖ਼ਬਰ ਦੀ ਬੁਨਿਆਦ ‘ਤੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ‘ਚ ਸੇਵਾ ਮੁਕਤ ਕਰਨਲ ਦੇ ਘਰੋਂ ਕਰੀਬ ਇੱਕ ਕਰੋੜ ਨਗਦ ਰੁਪਏ ਤੇ ਜੰਗਲੀ ਜੀਵਾਂ ਦੀ ਖੱਲ, ਖੋਪੜੀਆਂ, ਸਿੰਗਾਂ ਤੋਂ ਇਲਾਵਾ ਜੰਗਲ ਵਿਭਾਗ ਨਾਲ ਜੁੜੀਆਂ ਸ਼ੂਟਿੰਗ ਦੀਆਂ 40 ਰਾਈਫਲਾਂ ਤੇ ਪਿਸਟਲ ਸਮੇਤ ਕਰੀਬ 50 ਹਜ਼ਾਰ ਕਾਰਤੂਸ ਬਰਾਮਦ ਹੋਏ ਹਨ।

ਇਸ ਦੇ ਨਾਲ ਹੀ ਵਿਰਲੇ ਤੇ ਪਾਬੰਦੀਸ਼ੁਦਾ ਜੰਗਲੀ ਜੀਵਾਂ ਦਾ ਕਰੀਬ 117 ਕਿੱਲੋ ਮਾਸ ਬਰਾਮਦ ਕੀਤਾ ਗਿਆ ਹੈ। ਡੀ.ਆਰ.ਆਈ. ਦੀ ਟੀਮ ਸਾਰੇ ਸਾਮਾਨ ਨੂੰ ਸੀਲ ਕਰਕੇ ਆਪਣੇ ਨਾਲ ਲੈ ਗਈ। ਅਜੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਕਰਨਲ ਦੇ ਮਕਾਨ ਤੋਂ ਇੱਕ ਕਰੋੜ ਰੁਪਏ ਦੀ ਨਕਦੀ ਤੇ ਤੇਂਦੂਏ ਦੀ ਖੱਲ ਤੋਂ ਇਲਾਵਾ ਸਾਂਭਰ, ਇੱਕ ਦਰਜਨ ਤੋਂ ਜ਼ਿਆਦਾ ਕਾਲੇ ਹਿਰਣ ਅਤੇ ਸਾਂਭਰ ਦੀ ਖੋਪੜੀ, ਸਿੰਗ, ਵਣ ਵਿਭਾਗ ਨਾਲ ਜੁੜੀ ਵਿਦੇਸ਼ੀ ਸ਼ੂਟਿੰਗ ਰਾਇਫਲਸ ਤੇ ਪਿਸਟਲ ਬਰਾਮਦ ਕੀਤੀ।

ਸੇਵਾ ਮੁਕਤ ਕਰਨਲ ਅਪਣੀ ਪਤਨੀ ਸੰਗੀਤਾ ਤੇ ਬੇਟੇ ਪ੍ਰਸ਼ਾਂਤ ਦੇ ਨਾਲ ਰਹਿੰਦੇ ਹਨ। ਟੀਮ ਦੇ ਆਉਣ ਤੋਂ ਪਹਿਲਾਂ ਕਰਨ ਦਾ ਦੋਸ਼ੀ ਪੁੱਤਰ ਪ੍ਰਸ਼ਾਂਤ ਫਰਾਰ ਹੈ। ਟੀਮ ਨੇ ਕਰਨਲ ਕੋਲੋਂ ਕਾਫੀ ਦੇਰ ਪੁਛਗਿੱਛ ਕੀਤੀ ਪਰ ਉਸ ਨੇ ਪ੍ਰਸ਼ਾਂਤ ਬਾਰੇ ਕੁਝ ਨਹੀਂ ਦੱਸਿਆ ਹੈ।

About Sting Operation

Leave a Reply

Your email address will not be published. Required fields are marked *

*

themekiller.com