ਸੀਬੀਐਸਈ ਵੱਲੋਂ ਸੀ-ਟੈੱਟ ਤੇ ਨੈੱਟ ਬਾਰੇ ਵੱਡਾ ਫੈਸਲਾ

cbse tet
ਨਵੀਂ ਦਿੱਲੀ: ਸੀਬੀਐਸਈ ਨੇ ਅਧਿਆਪਕ ਯੋਗਤਾ ਟੈਸਟ ਸੀ-ਟੈੱਟ ਤੇ ਨੈੱਟ ਪ੍ਰੀਖਿਆ ਨੂੰ ਸਾਲ ਵਿੱਚ ਇੱਕ ਵਾਰ ਲੈਣ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਇਹ ਟੈਸਟ ਸਾਲ ਵਿੱਚ ਦੋ ਵਾਰ ਲਿਆ ਜਾਂਦਾ ਸੀ। ਇਸ ਸਬੰਧੀ ਸੀਬੀਐਸਈ ਨੇ ਮਨੁੱਖੀ ਵਸੀਲਿਆਂ ਬਾਰੇ ਮੰਤਰਾਲੇ ਕੋਲ ਪ੍ਰਸਤਾਵ ਵੀ ਭੇਜਿਆ ਹੈ। ਸੀਬੀਆਈ ਦੀ ਦਲੀਲ ਹੈ ਕਿ ਸਾਲ ਵਿੱਚ ਵਾਰ ਵਾਰ ਇਮਤਿਹਾਨ ਲੈਣਾ ਵਾਧੂ ਭਾਰ ਹੈ।
ਯਾਦ ਰਹੇ ਕਿ ਸੀਬੀਐਸਈ ਵੱਲੋਂ ਹੀ ਕਾਲਜਾਂ ਦੇ ਅਧਿਆਪਕਾਂ ਤੇ ਸਕੂਲਾਂ ਦੇ ਅਧਿਆਪਕਾਂ ਦੇ ਯੋਗਤਾ ਟੈਸਟ ਲਏ ਜਾਂਦੇ ਹਨ। ਇਹ ਟੈਸਟ ਪਾਰ ਕਰਨ ਤੋਂ ਬਾਅਦ ਹੀ ਅਧਿਆਪਕ ਦੀ ਨੌਕਰੀ ਲਈ ਅਪਲਾਈ ਕੀਤਾ ਜਾ ਸਕਦਾ ਹੈ। ਪਿਛਲੇ ਸਾਲ ਸੀਬੀਐਸਈ ਨੇ ਆਪਣੀ ਵਿਵਸਥਾ ਨੂੰ ਹਵਾਲਾ ਦਿੰਦੇ ਹੋਏ ਨੈੱਟ ਦੀ ਪ੍ਰੀਖਿਆ ਲੈਣ ਵਿੱਚ ਅਸਮਰਥਾ ਪ੍ਰਗਟਾਈ ਸੀ ਪਰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਇਸ ਨੂੰ ਰੱਦ ਕਰਦੇ ਹੋਏ ਸੀਬੀਐਸਈ ਨੂੰ ਪ੍ਰੀਖਿਆ ਲੈਣ ਲਈ ਆਖਿਆ ਸੀ।
ਦੂਜੇ ਪਾਸੇ ਕਾਲਜਾਂ ਦੇ ਅਧਿਆਪਕਾਂ ਲਈ ਲਿਆ ਜਾਂਦਾ ਟੈਸਟ ਨੈੱਟ ਵੀ ਸਾਲ ਵਿੱਚ ਇੱਕ ਵਾਰ ਲੈਣ ਦਾ ਪ੍ਰਸਤਾਵ ਦਿੱਤਾ ਗਿਆ ਹੈ। ਬੋਰਡ ਦੀ ਦਲੀਲ ਹੈ ਕਿ ਜਦੋਂ ਬਾਕੀ ਇਮਤਿਹਾਨ ਸਾਲ ਵਿੱਚ ਇੱਕ ਵਾਰ ਹੁੰਦੇ ਹਨ ਤਾਂ ਸੀ ਟੈੱਟ ਤੇ ਨੈੱਟ ਪ੍ਰੀਖਿਆ ਸਾਲ ਵਿੱਚ ਦੋ ਵਾਰ ਕਿਉਂ। ਇਸ ਸਬੰਧੀ ਮਨੁੱਖੀ ਵਸੀਲਿਆਂ ਬਾਰੇ ਮੰਤਰਾਲੇ, ਸੀਬੀਐਸਈ ਤੇ ਨੈਸ਼ਨਲ ਕੌਂਸਲ ਅਧਿਆਪਕ ਸਿੱਖਿਆ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਫ਼ੈਸਲਾ ਕੀਤਾ ਗਿਆ ਸੀ ਟੈਟ ਸਾਲ ਵਿੱਚ ਇੱਕ ਵਾਰ ਹੀ ਲਿਆ ਜਾਵੇਗਾ।

About Sting Operation

Leave a Reply

Your email address will not be published. Required fields are marked *

*

themekiller.com