ਹੁਣ ਅੰਮ੍ਰਿਤਸਰ ਤੋਂ ਰਾਤ ਨੂੰ ਉਡਾਣਾਂ

hun amritsar
ਅੰਮ੍ਰਿਤਸਰ: ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ‘ਤੇ ਲਗਪਗ ਇੱਕ ਸਾਲ ਦੇ ਵਕਫੇ ਮਗਰੋਂ ਪਹਿਲੀ ਮਈ ਤੋਂ ਉਡਾਣਾਂ ਦੀ ਰਾਤ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ। ਇਸ ਤਹਿਤ 30 ਅਪਰੈਲ ਅਤੇ ਪਹਿਲੀ ਮਈ ਦੀ ਦਰਮਿਆਨੀ ਰਾਤ ਨੂੰ ਜਹਾਜ਼ ਇੱਥੇ ਉਤਰੇਗਾ।

ਹਵਾਈ ਅੱਡੇ ‘ਤੇ ਹਵਾਈ ਪੱਟੀ ਦੀ ਚੱਲ ਰਹੀ ਮੁਰੰਮਤ ਕਾਰਨ ਰਾਤ ਦੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ। ਮੁਰੰਮਤ ਦਾ ਕੰਮ ਲਗਪਗ 13 ਮਹੀਨੇ ਚੱਲਿਆ ਹੈ। ਕਰੀਬ 150 ਕਰੋੜ ਰੁਪਏ ਦੀ ਲਾਗਤ ਨਾਲ 12 ਹਜ਼ਾਰ ਫੁੱਟ ਲੰਬੀ ਹਵਾਈ ਪੱਟੀ ਦੀ ਮੁਰੰਮਤ ਕਰਕੇ ਇਸ ਨੂੰ ਮਜ਼ਬੂਤ ਬਣਾਇਆ ਗਿਆ ਹੈ। ਨਵੀਂ ਹਵਾਈ ਪੱਟੀ ‘ਤੇ ਹੁਣ ਵੱਡੇ ਹਵਾਈ ਜਹਾਜ਼ ਬੋਇੰਗ 747-400 ਤੇ ਏਅਰ ਬੱਸ 340 ਵੀ ਉਡਾਣ ਭਰ ਸਕਣਗੇ।

ਹਵਾਈ ਅੱਡੇ ਦੇ ਪ੍ਰਾਜੈਕਟ ਇੰਚਾਰਜ ਗਗਨ ਮਲਿਕ ਨੇ ਦੱਸਿਆ ਕਿ ਹਵਾਈ ਪੱਟੀ ਦੀ ਮੁਰੰਮਤ ਮਗਰੋਂ ਪਹਿਲੀ ਮਈ ਤੋਂ ਰਾਤ ਵੇਲੇ ਦੀਆਂ ਸਾਰੀਆਂ ਹਵਾਈ ਉਡਾਣਾਂ ਜੋ ਬੰਦ ਕੀਤੀਆਂ ਗਈਆਂ ਸਨ, ਬਹਾਲ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹਵਾਈ ਪੱਟੀ ‘ਤੇ ਪਾਇਲਟ ਦੀ ਦੂਰ ਤੱਕ ਦੇਖਣ ਦੀ ਸਮਰੱਥਾ ਨੂੰ ਵਧਾਉਣ ਲਈ ਇੱਥੇ ਪਹਿਲਾਂ ਹੀ ਕੈਟ 2 ਪ੍ਰਣਾਲੀ ਸਥਾਪਿਤ ਕੀਤੀ ਜਾ ਚੁੱਕੀ ਹੈ, ਜਿਸ ਨਾਲ 350 ਮੀਟਰ ਦੂਰ ਤੱਕ ਦੇਖਿਆ ਜਾ ਸਕਦਾ ਹੈ। ਹੁਣ ਇੱਥੇ ਕੈਟ 3 ਪ੍ਰਣਾਲੀ ਸਥਾਪਤ ਕੀਤੀ ਜਾ ਰਹੀ ਹੈ, ਜਿਸ ਤਹਿਤ ਆਧੁਨਿਕ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਨਾਲ ਧੁੰਦ ਦੇ ਦਿਨਾਂ ਵਿੱਚ ਵੀ ਪਾਇਲਟ 50 ਮੀਟਰ ਦੀ ਵਿੱਥ ‘ਤੇ ਸਾਫ਼ ਦੇਖ ਸਕਣਗੇ।

About Sting Operation

Leave a Reply

Your email address will not be published. Required fields are marked *

*

themekiller.com