ਹੁਣ ਨਹੀਂ ਉੱਠਣਗੇ ਵੋਟਿੰਗ ਮਸ਼ੀਨਾਂ ‘ਤੇ ਸਵਾਲ

hun nahi

ਚੰਡੀਗੜ੍ਹ :
ਵੋਟਿੰਗ ਮਸ਼ੀਨਾਂ ਉੱਤੇ ਉੱਠ ਰਹੇ ਸਵਾਲਾਂ ਦੇ ਮੱਦੇਨਜ਼ਰ ਮੁੱਖ ਚੋਣ ਕਮਿਸ਼ਨ ਨਸੀਮ ਜ਼ੈਦੀ ਨੇ ਆਖਿਆ ਹੈ ਕਿ 2018 ਤੱਕ ਪੂਰੇ ਦੇਸ਼ ਵਿੱਚ ਵੀ.ਵੀ.ਪੈਟ.ਮਸ਼ੀਨਾਂ ਦਾ ਇਸਤੇਮਾਲ ਕੀਤਾ ਜਾਵੇਗਾ ਇਸ ਦੇ ਲਈ 15 ਲੱਖ ਵੀ.ਵੀ.ਪੈਟ.ਮਸ਼ੀਨਾਂ ਖ਼ਰੀਦੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਅਜਿਹਾ ਕਰਨ ਵਾਲਾ ਭਾਰਤ ਦੁਨੀਆ ਦਾ ਪਹਿਲਾਂ ਦੇਸ਼ ਹੋਵੇਗਾ।

ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ 13 ਵੀਂ ਨੈਸ਼ਨਲ ਕਾਨਫ਼ਰੰਸ ਵਿੱਚ ਹਿੱਸਾ ਲੈਣ ਲਈ ਆਏ ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਨੇ ਆਖਿਆ ਕਿ ਕਿਸੇ ਵੀ ਵੋਟਿੰਗ ਮਸ਼ੀਨ ਨਾਲ ਛੇੜਛਾੜ ਨਹੀਂ ਹੋ ਸਕਦੀ।

ਉਨ੍ਹਾਂ ਆਖਿਆ ਕਿ ਛੇਤੀ ਹੀ ਇਸ ਮੁੱਦੇ ਉੱਤੇ ਉਹ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲ ਬੈਠਕ ਕਰਨ ਜਾ ਰਹੇ ਹਨ। VVPAT ਦੇ ਮੁੱਦੇ ਉੱਤੇ ਬੋਲਦਿਆਂ ਮੁੱਖ ਚੋਣ ਕਮਿਸ਼ਨ ਨੇ ਆਖਿਆ ਕਿ 2018 ਤੋਂ ਬਾਅਦ ਭਾਰਤ ਵਿੱਚ ਜਿੱਥੇ ਵੀ ਚੋਣ ਹੋਵੇਗੀ ਉੱਤੇ VVPAT ਦਾ ਇਸਤੇਮਾਲ ਕੀਤਾ ਜਾਵੇਗਾ।

About Sting Operation

Leave a Reply

Your email address will not be published. Required fields are marked *

*

themekiller.com