IS ਦੇ ਭਾਰਤੀ ਅੱਤਵਾਦੀ ਅਬੂ ਤਾਹਿਰ ਦੀ ਮੌਤ

is de bharti
ਨਵੀਂ ਦਿੱਲੀ: ਕੇਰਲਾ ਦਾ ਅਬੂ ਤਾਹਿਰ ਸੀਰੀਆ ‘ਚ ਅਮਰੀਕੀ ਹਮਲੇ ਦੌਰਾਨ ਮਾਰਿਆ ਗਿਆ ਹੈ। ਉਹ ਅੱਤਵਾਦੀ ਜਥੇਬੰਦੀ ਅਲ ਕਾਇਦਾ ‘ਚ ਸ਼ਾਮਲ ਹੋ ਗਿਆ ਸੀ। ਦੱਸਣਯੋਗ ਹੈ ਕਿ ਇਹ ਉਹੀ ਅਬੂ ਤਾਹਿਰ ਹੈ ਜਿਸ ਨੇ ਉੱਤਰੀ ਪ੍ਰਦੇਸ਼ ‘ਚ ਝੂਠੀ ਬੀਫ਼ ਅਫਵਾਹ ਦੌਰਾਨ ਮਾਰੇ ਗਏ ਅਖ਼ਲਾਕ ਸਬੰਧੀ ਕਥਿਤ ਧਮਕੀ ਦਿੱਤੀ ਸੀ।
ਉਦੋਂ ਵਿਦੇਸ਼ੀ ਅਖ਼ਬਾਰਾਂ ‘ਚ ਛਪਿਆ ਸੀ ਕਿ ਸੀਰੀਆ ‘ਚ ਅਲਕਾਇਦਾ ਨਾਲ ਜੁੜੀ ਜਥੇਬੰਦੀ ਜਬਹਤ ਅਲ ਨੁਸਰਾ ਲਈ ਕਥਿਤ ਤੌਰ ‘ਤੇ ਲੜ ਰਹੇ ਅਬੂ ਤਾਹਿਰ ਅਬਦੁਲ ਰਹਿਮਾਨ ਨੇ ਆਪਣੀ ਫੇਸਬੁਕ ‘ਤੇ ਇੱਕ ਪੋਸਟ ਕੀਤੀ, “ਬੀਫ ਖਾਣ ਦੇ ਨਾਮ ‘ਤੇ ਤੁਹਾਡੇ ਮੁਸਲਮਾਨ ਭਰਾ ਦਾ ਕਤਲ ਕਰ ਦਿੱਤਾ ਗਿਆ। ਤੁਹਾਡੇ ਬਾਰੇ ‘ਚ ਕੀ? ਤੁਸੀਂ ਲੋਕ ਅਖ਼ਬਾਰ ਪੜ੍ਹਨ ‘ਚ ਰੁੱਝੇ ਹੋ।”
ਆਈਐਸ ਨੂੰ ਸਪੋਰਟ ਕਰਨ ਵਾਲੇ ਟਵੀਟਰ ਅਕਾਉਂਟ ਮੈਗਨੇਟ ਗੈਸ ਨੇ ਟਵੀਟ ਕੀਤਾ ਹੈ, “ਬੇਸ਼ੱਕ ਤੁਸੀਂ ਸਾਡੇ ਤੋਂ ਨਫ਼ਰਤ ਕਰੋ, ਅਸੀਂ ਤੁਹਾਨੂੰ ਸਭ ਨੂੰ ਪਿਆਰ ਕਰਦੇ ਹਾਂ। ਛੇਤੀ ਹੀ ਆਈਐਸ ਗੁਜਰਾਤ, ਕਸ਼ਮੀਰ ਤੇ ਮੁਜ਼ੱਫ਼ਰਨਗਰ ਦਾ ਬਦਲਾ ਲਵੇਗਾ।” ਇੱਕ ਹੋਰ ਟਵੀਟ ਵਿੱਚ ਬੀਫ ਖਾਣ ਦੀ ਅਫ਼ਵਾਹ ਵਿੱਚ ਕੀਤੇ ਕਤਲ ਦਾ ਜ਼ਿਕਰ ਕਰਦਿਆਂ ‘Revenge soon’ ਲਿਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਮੈਗਨੇਟ ਗੈਸ ਕਥਿਤ ਤੌਰ ਤੇ ਫਹਦ ਸ਼ੇਖ਼ ਨਾਮ ਦਾ ਸ਼ਖ਼ਸ ਚਲਾਉਂਦਾ ਹੈ। ਉਹ ਮੁੰਬਈ ਦੇ ਕਲਿਆਣ ਤੋਂ ਸੀਰੀਆ ਜਾ ਕੇ ਆਈਐਸ ਚ ਸ਼ਾਮਲ ਹੋਣ ਵਾਲੇ ਚਾਰ ਲੜਕਿਆਂ ਚੋਂ ਇੱਕ ਹੈ। ਇਨ੍ਹਾਂ ਵਿੱਚੋਂ ਇੱਕ ਅਰੀਬ ਮਜੀਦ ਵਾਪਸ ਪਰਤ ਚੁੱਕਾ ਹੈ।

About Sting Operation

Leave a Reply

Your email address will not be published. Required fields are marked *

*

themekiller.com