ਆਖ਼ਿਰ ਜਲ ਵਾਤਾਵਰਨ ਵਾਲਾ ਗ੍ਰਹਿ ਮਿਲ ਹੀ ਗਿਆ…

6
ਵਾਸ਼ਿੰਗਟਨ : ਪੁਲਾੜ ਵਿਗਿਆਨਕਾਂ ਨੇ ਪਹਿਲੀ ਵਾਰ ਸੂਰਜੀ ਮੰਡਲ ਦੇ ਬਾਹਰ ਕਿਸੇ ਗ੍ਰਹਿ ਦੇ ਵਾਤਾਵਰਨ ‘ਚ ਜਲ ਅਣੂਆਂ ਦੀ ਖੋਜ ਕੀਤੀ ਹੈ। ਬ੍ਰਹਿਸਪਤੀ ਦੇ ਆਕਾਰ ਵਾਲਾ ਇਹ ਗ੍ਰਹਿ ਧਰਤੀ ਤੋਂ 900 ਪ੍ਰਕਾਸ਼ ਸਾਲਾਂ ਦੀ ਦੂਰੀ ‘ਤੇ ਹੈ। ਇਸ ਦਾ ਤਾਪਮਾਨ 2500 ਡਿਗਰੀ ਸੈਲਸੀਅਸ ਹੈ। ਇਸ ਤਾਪਮਾਨ ‘ਤੇ ਲੋਹਾ ਠੋਸ ਦੀ ਬਜਾਏ ਗੈਸ ਦੀ ਅਵਸਥਾ ‘ਚ ਪਹੁੰਚ ਜਾਂਦਾ ਹੈ।
ਵਿਗਿਆਨਕਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਸੂਰਜੀ ਮੰਡਲ ਦੇ ਬਾਹਰ ਕਿਸੇ ਗ੍ਰਹਿ ‘ਤੇ ਸਮਤਾਪ ਮੰਡਲ ਦੇ ਸਬੂਤ ਮਿਲੇ ਹਨ। ਸਮਤਾਪ ਮੰਡਲ ਵਾਤਾਵਰਨ ਦੀ ਉਹ ਪਰਤ ਹੁੰਦੀ ਹੈ, ਜਿਸ ‘ਚ ਉਚਾਈ ਦੇ ਨਾਲ ਤਾਪਮਾਨ ਵਧਦਾ ਹੈ।
ਵਿਗਿਆਨਕਾਂ ਨੇ ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਹੱਬਲ ਦੂਰਬੀਨ ਦੀ ਮਦਦ ਨਾਲ ਇਸ ਗ੫ਹਿ ਦੇ ਵਾਤਾਵਰਨ ਨਾਲ ਜੁੜੇ ਸਬੂਤ ਇਕੱਠੇ ਕੀਤੇ। ਇਸ ਗੈਸੀ ਗ੍ਰਹਿ ਦਾ ਨਾਂ ਡਬਲਿਊਏਐੱਸਪੀ-121ਬੀ ਹੈ। ਇਸ ਨੂੰ ਹੌਟ ਜੂਪੀਟਰ (ਗਰਮ ਬ੍ਰਹਿਸਪਤੀ ) ਵੀ ਕਿਹਾ ਜਾ ਰਿਹਾ ਹੈ। ਅਮਰੀਕੀ ਯੂਨੀਵਰਸਿਟੀ ਆਫ਼ ਮੈਰੀਲੈਂਡ ਦੇ ਪ੍ਰੋਫੈਸਰ ਡ੍ਰੇਕ ਡੇਮਿੰਗ ਨੇ ਕਿਹਾ ਕਿ ਇਸ ਗ੍ਰਹਿ ਦਾ ਸਮਤਾਪ ਮੰਡਲ ਏਨਾ ਜ਼ਿਆਦਾ ਗਰਮ ਹੈ ਕਿ ਇਸ ‘ਚ ਪਏ ਜਲ ਵਾਸ਼ਪ ਦੇ ਅਣੂ ਚਮਕਣ ਲਗਦੇ ਹਨ।
ਇਸੇ ਆਧਾਰ ‘ਤੇ ਅਸੀਂ ਅਧਿਐਨ ਨੂੰ ਅੰਜਾਮ ਦਿੱਤਾ ਹੈ। ਇਹ ਗ੍ਰਹਿ ਆਪਣੇ ਤਾਰੇ ਤੋਂ ਘੱਟੋ ਘੱਟ ਸੰਭਾਵੀ ਦੂਰੀ ‘ਤੇ ਹੈ ਅਤੇ 1.3 ਦਿਨ ‘ਚ ਉਸ ਦਾ ਚੱਕਰ ਪੂਰਾ ਕਰ ਲੈਂਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com