ਆੜ੍ਹਤੀ ਤੋਂ ਦੁਖੀ ਪਹਿਲਾਂ ਪਿਉ ਨੇ ਹੁਣ ਪੁੱਤਰ ਨੇ ਘਰ ਲਿਆ ਫਾਹਾ

13
ਚੰਡੀਗੜ੍ਹ : ਆੜ੍ਹਤੀ ਤੋਂ ਦੁਖੀ ਪਹਿਲਾਂ ਪਿਤਾ ਨੇ ਹੁਣ ਨੋਜਵਾਨ ਪੁੱਤਰ ਨੇ ਖੁਦਕੁਸ਼ੀ ਕਰ ਲਈ ਹੈ। ਫਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਖ਼ੁਰਦ ਵਿੱਚ ਕਿਸਾਨ ਦਵਿੰਦਰ ਸਿੰਘ (35) ਪੁੱਤਰ ਸਵਰਗੀ ਗੁਰਲਾਭ ਸਿੰਘ ਵੱਲੋਂ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਕਿਸਾਨ ਪਰਿਵਾਰ ਵੱਲੋਂ ਆੜ੍ਹਤੀਏ ਉੱਤੇ ਕਿਸਾਨ ਦੀ ਜ਼ਮੀਨ ਧੋਖੇ ਨਾਲ ਵਿਕਾਉਣ ਅਤੇ ਪੈਸੇ ਹੜੱਪਣ ਦਾ ਇਲਜ਼ਾਮ ਹੈ। ਪਰਿਵਾਰ ਵਿੱਚ ਕੇਵਲ ਬਿਰਧ ਮਾਤਾ ਜਸਪਾਲ ਕੌਰ, ਪਤਨੀ ਰਾਜਬੀਰ ਕੌਰ ਅਤੇ ਮ੍ਰਿਤਕ ਦੀ ਸੱਤ ਸਾਲਾਂ ਦੀ ਧੀ ਹੀ ਰਹਿ ਗਏ ਹਨ।
ਆੜ੍ਹੀਆਂ ਨੇ ਕਿਸਾਨ ਪਰਿਵਾਰ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਕਿਸਾਨ ਦੀ ਮੌਤ ਦਾ ਕਾਰਨ ਕਰਜ਼ਾ ਨਹੀਂ ਬਲਕਿ ਪਤਨੀ ਨਾਲ ਰਹਿੰਦਾ ਕਥਿਤ ਘਰੇਲੂ ਕਲੇਸ਼ ਹੈ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਸਕੱਤਰ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਆੜ੍ਹਤੀਏ ਤੋਂ ਮਿਲੇ ਧੋਖੇ ਦਾ ਇਨਸਾਫ਼ ਲੈਣ ਲਈ ਕਿਸਾਨ ਦੇ ਪਿਤਾ ਵੱਲੋਂ ਵੀ ਬੀਤੇ ਸਾਲ ਪਟਿਆਲਾ ਵਿੱਚ ਧਰਨੇ ਦੌਰਾਨ ਖ਼ੁਦਕੁਸ਼ੀ ਕਰ ਲਈ ਗਈ ਸੀ। ਮਸਲਾ ਹੱਲ ਨਾ ਹੋਣ ਕਾਰਨ ਦਵਿੰਦਰਪਾਲ ਵੀ ਪਰੇਸ਼ਾਨ ਰਹਿੰਦਾ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਆੜ੍ਹਤੀ ਖਿਲਾਫ 306 ਦਾ ਮਰਨ ਲਈ ਮਜ਼ਬੂਰ ਕਰਨ ਦਾ ਪਰਚਾ ਦਰਜ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸਦੇ ਪਿਉ ਦੀ ਖੁਦਕੁਸ਼ੀ ਕਰਨ ਉੱਤੇ ਆੜਤੀ ਖਿਲਾਫ ਪਰਚਾ ਦਰਜ ਹੈ। ਉਨ੍ਹਾਂ ਕਿਹਾ ਜੱਥੇਬੰਦੀ ਦੀ ਇਹ ਮੰਗ ਹੈ ਕਿ ਆੜ੍ਹਤੀਆ ਸਿਸਟਮ ਖਤਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖਦੁਕੁਸ਼ੀ ਕਰਨ ਵਾਲੇ ਕਿਸਾਨ ਦੀ ਪਤਨੀ ਨੂੰ ਸਰਕਾਰੀ ਨੌਕਰੀ ਤੇ ਦਸ ਲੱਖ ਰੁਪਏ ਦਾ ਮੁਆਵਜ਼ਾ ਦੇਵੇ।
ਫ਼ਤਹਿਗੜ੍ਹ ਸਾਹਿਬ ਦੇ ਡੀ.ਐਸ.ਪੀ. ਵਰਿੰਦਰਜੀਤ ਸਿੰਘ ਥਿੰਦ ਅਤੇ ਥਾਣਾ ਮੂਲੇਪੁਰ ਮੁਖੀ ਇੰਸਪੈਕਟਰ ਸ਼ਮਸ਼ੇਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਪੀੜ੍ਹਤ ਪਰਿਵਾਰ ਤੇ ਕਿਸਾਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਬਣਦੀ ਕਰਵਾਈ ਕਰਨਗੇ।
ਕੀ ਹੈ ਮਾਮਲਾ-ਪੀੜ੍ਹਤ ਕਿਸਾਨ ਦੀ ਮਾਤਾ ਜਸਪਾਲ ਕੌਰ, ਪਤਨੀ ਰਾਜਬੀਰ ਕੌਰ ਅਤੇ ਭਣੋਈਏ ਜਸਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਪਿੰਡ ਦੇ ਹੀ ਆੜ੍ਹਤੀ ਦਾ 4 ਲੱਖ ਰੁਪਏ ਦਾ ਕਰਜ਼ਾ ਦੇਣਾ ਸੀ, ਜਿਸ ਦਾ ਕਿ ਆੜ੍ਹਤੀ ਨੇ ਵਿਆਜ ਬਣਾ ਕੇ ਕਥਿਤ ਤੌਰ ‘ਤੇ 25 ਲੱਖ ਰੁਪਏ ਦੇ ਕਰੀਬ ਕੀਤਾ ਹੋਇਆ ਸੀ ਅਤੇ ਆੜ੍ਹਤੀ ਨੇ ਪਰਿਵਾਰ ਮੁਖੀ ਮਿ੍ਤਕ ਦੇ ਪਿਤਾ ਸਵ. ਗੁਰਲਾਭ ਸਿੰਘ ਤੋਂ ਕਥਿਤ ਤੌਰ ‘ਤੇ 4 ਏਕੜ ਜ਼ਮੀਨ ਦਾ 60 ਲੱਖ ਰੁਪਏ ‘ਚ ਸੌਦਾ ਤੈਅ ਕਰਵਾ ਕੇ ਵਿਕਵਾ ਦਿੱਤੀ ਪਰ ਆੜ੍ਹਤੀ ਨੇ ਰਕਮ ਗੁਰਲਾਭ ਸਿੰਘ ਨੂੰ ਦੇਣ ਦੀ ਬਜਾਏ ਆਪਣੇ ਕੋਲ ਹੀ ਰੱਖ ਲਈ।
ਪਰਿਵਾਰਕ ਅਨੁਸਾਰ ਗੁਰਲਾਭ ਸਿੰਘ ਆੜ੍ਹਤੀ ਦੇ ਪਟਿਆਲਾ ਸਥਿਤ ਘਰ ਦੇ ਚੱਕਰ ਕੱਟਦਾ ਰਿਹਾ ਪਰ ਇਸ ਆੜ੍ਹਤੀ ਨੇ ਇਕ ਨਾ ਸੁਣੀ ਤੇ ਉਸ ਤੋਂ ਬਾਅਦ ਗੁਰਲਾਭ ਸਿੰਘ ਨੇ ਇਸ ਆੜ੍ਹਤੀ ਤੋਂ ਆਪਣੀ ਰਕਮ ਵਾਪਸ ਕਰਵਾਉਣ ਲਈ ਕਿਸਾਨ ਯੂਨੀਅਨ ਡਕੋਂਦਾ ਦੀ ਸਹਾਇਤਾ ਨਾਲ ਉਸ ਦੇ ਘਰ ਅੱਗੇ ਧਰਨਾ ਵੀ ਲਾਇਆ ਸੀ। ਰਕਮ ਨਾ ਮੁੜਨ ਕਰਕੇ ਗੁਰਲਾਭ ਸਿੰਘ ਨੇ 16 ਦਸੰਬਰ 2016 ਨੂੰ ਆੜ੍ਹਤੀ ਦੇ ਪਟਿਆਲਾ ਸਥਿਤ ਘਰ ਦੇ ਅੱਗੇ ਖ਼ੁਦਕੁਸ਼ੀ ਕਰਕੇ ਆੜ੍ਹਤੀ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਇਕ ਕਾਗ਼ਜ਼ ਉੱਪਰ ਖੁਦਕੁਸ਼ੀ ਦਾ ਕਾਰਨ ਵੀ ਲਿਖਿਆ ਸੀ, ਜਿਸ ਸਬੰਧੀ ਪਟਿਆਲਾ ਪੁਲਿਸ ਵੱਲੋਂ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਇਸ ਸਬੰਧੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿ੍ਤਕ ਦਵਿੰਦਰ ਸਿੰਘ ਜਦੋਂ ਆੜ੍ਹਤੀ ਖ਼ਿਲਾਫ਼ ਚੱਲ ਰਹੇ ਅਦਾਲਤ ਵਿਚ ਕੇਸ ਸਬੰਧੀ ਪੇਸ਼ੀ ਭੁਗਤਣ ਜਾਂਦਾ ਸੀ ਤਾਂ ਉਕਤ ਆੜ੍ਹਤੀ ਆਪਣੇ ਸਾਥੀਆਂ ਸਮੇਤ ਦਵਿੰਦਰ ਸਿੰਘ ਨੂੰ ਮਜ਼ਾਕ ਕਰਦਾ ਹੁੰਦਾ ਸੀ ਅਤੇ ਇਸ ਤਰ੍ਹਾਂ ਮਿ੍ਤਕ ਕਿਸਾਨ ਦਵਿੰਦਰ ਸਿੰਘ ਦਿਮਾਗ਼ੀ ਤੌਰ ‘ਤੇ ਪ੍ਰੇਸ਼ਾਨ ਹੋਣ ਕਾਰਨ ਉਸ ਨੇ ਕੱਲ੍ਹ ਸਵੇਰੇ ਕਰੀਬ 9 ਵਜੇ ਆਪਣੇ ਘਰ ਵਿਚ ਰੱਸੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

About Sting Operation

Leave a Reply

Your email address will not be published. Required fields are marked *

*

themekiller.com