ਕੁੜੀਆਂ ਦੀਆਂ ਗੁੱਤਾਂ ਕੱਟਣ ਵਾਲਿਆਂ ਦਾ ਪੂਰੇ ਦੇਸ਼ ‘ਤੇ ਪਰਛਾਵਾਂ!

10
ਨਵੀਂ ਦਿੱਲੀ: ਦੇਸ਼ ਦੇ ਪੰਜ ਰਾਜਾਂ ਵਿੱਚੋਂ ਵਾਲ ਕੱਟੇ ਜਾਣ ਦੇ 100 ਤੋਂ ਵੀ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਦਿੱਲੀ ਐਨ.ਸੀ.ਆਰ. ਵਿੱਚ ਇੱਕ ਹੋਰ ਵਾਲ ਕੱਟਣ ਦੀ ਵਾਰਦਾਤ ਸਾਹਮਣੇ ਆਈ ਹੈ। ਗਾਜਿਆਬਾਦ ਦੇ ਲੋਨੀ ਇਲਾਕੇ ‘ਚ 11 ਸਾਲ ਦੀ ਕੁੜੀ ਦੇ ਵਾਲ ਕੱਟੇ ਗਏ। ਕੁੜੀ ਦੇ ਦੱਸਿਆ ਕਿ ਬਿੱਲੀ ਨੇ ਉਸ ਦੇ ਵਾਲ ਕੱਟ ਲਏ। ਰਾਤ ਦੀ ਘਟਨਾ ਤੋਂ ਬਾਅਦ ਮੁਸਕਾਨ ਬਹੁਤ ਘਬਰਾ ਗਈ। ਵਾਰਦਾਤ ਬੀਤੀ ਰਾਤ ਕਰੀਬ ਸਾਢੇ ਨੌਂ ਵਜੇ ਦੀ ਹੈ।
ਹਰਿਆਣਾ ‘ਚ 30 ਤੋਂ ਵੱਧ ਮਾਮਲੇ ਹਰਿਆਣਾ ਵਿੱਚ ਵਾਲ ਕੱਟਣ ਦੇ 30 ਤੋਂ ਵੱਧ ਮਾਮਲੇ ਰਿਪੋਰਟ ਕੀਤੇ ਜਾ ਚੁੱਕੇ ਹਨ। ਬੁੱਧਵਾਰ ਨੂੰ ਕਰਨਾਲ ਜ਼ਿਲ੍ਹੇ ਵਿੱਚ ਨੌਵੀਂ ਜਮਾਤ ਦੇ ਵਿਦਿਆਰਥੀ ਦੇ ਰਾਤ ਨੂੰ ਵਾਲ ਕੱਟੇ ਗਏ। ਪਿੰਡ ਦੇ ਸਰਪੰਚ ਨੇ ਕਿਹਾ ਕਿ ਇਹ ਪਿੰਡ ਦੇ ਇੱਕ ਆਦਮੀ ਦੀ ਹੀ ਸ਼ਰਾਰਤ ਹੈ।
ਫਰੀਦਾਬਾਦ ‘ਚ ਔਰਤ ਦੇ ਵਾਲ ਕੱਟੇ ਫਰੀਦਾਬਾਦ ‘ਚ ਇੱਕ ਹੋਰ ਘਟਨਾ ਸਾਹਮਣੇ ਆਈ ਜਿੱਥੇ ਸੋਭਾ ਕੌਰ ਦਾ ਨਾਮ ਦੀ ਔਰਤ ਦੇ ਵਾਲ ਕੱਟੇ ਗਏ। ਵੀਰਵਾਰ ਨੂੰ ਸ਼ੋਭਾ ਫਰੀਦਾਬਾਦ ਦੀ ਕੰਪਨੀ ਵਿੱਚ ਕੰਮ ਕਰਨ ਗਈ ਸੀ। ਸ਼ਾਮ ਕਰੀਬ 4 ਵਜੇ ਸ਼ੋਭਾ ਟਾਇਲਟ ਗਈ ਸੀ ਤੇ ਉਸੇ ਵੇਲੇ ਬਿਜਲੀ ਚਲੀ ਗਈ। ਸ਼ੋਭਾ ਦੇ ਦੱਸਣ ਅਨੁਸਾਰ ਇਸ ਦੌਰਾਨ ਉਸ ਦੇ ਵਾਲ ਕੱਟੇ ਗਏ।
ਤਰਕਸ਼ੀਲ ਸੁਸਾਈਟੀ ਨੇ ਕੀਤਾ ਇਨਾਮ ਦਾ ਐਲਾਨ ਇਨ੍ਹਾਂ ਅਫਵਾਵਾਂ ਖਿਲਾਫ ਪੰਜਾਬ ਤੇ ਹਰਿਆਣਾ ਦੇ ਤਰਕਸ਼ੀਲਾਂ ਨੇ ਆਵਾਜ਼ ਚੁੱਕੀ ਤੇ ਐਲਾਨ ਕੀਤਾ ਕਿ ਜੋ ਕੋਈ ਵੀ ਵਾਲ ਕੱਟਣ ਦੀਆਂ ਘਟਨਾਵਾਂ ‘ਚ ਭੂਤ ਪ੍ਰੇਤ ਦਾ ਹੱਥ ਸਾਬਤ ਕਰੇਗਾ ਉਸ ਨੂੰ 1 ਕਰੋਕ ਦਾ ਇਨਾਮ ਦਿੱਤਾ ਜਾਵੇਗਾ।

About Sting Operation

Leave a Reply

Your email address will not be published. Required fields are marked *

*

themekiller.com