ਵਕੀਲ ਨੇ ਸ਼ਬੀਰ ਸ਼ਾਹ ਨੂੰ ‘ਭਾਰਤ ਮਾਤਾ ਦੀ ਜੈ’ ਕਹਿਣ ਲਈ ਕਿਹਾ

9
ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ‘ਚ ਦੇਸ਼ ਭਗਤੀ ਸਾਬਤ ਕਰਨ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਵਕੀਲ ਨੇ ਕਸ਼ਮੀਰੀ ਵੱਖਵਾਦੀ ਲੀਡਰ ਸ਼ਬੀਰ ਸ਼ਾਹ ਨੂੰ ‘ਭਾਰਤ ਮਾਤਾ ਦੀ ਜੈ’ ਬੋਲਣ ਲਈ ਕਹਿ ਦਿੱਤਾ। ਇਹ ਸੁਣਦਿਆਂ ਹੀ ਜੱਜ ਨੇ ਵਕੀਲ ਨੂੰ ਫਟਕਾਰ ਲਾਈ। ਉਨ੍ਹਾਂ ਨੇ ਵਕੀਲ ਨੂੰ ਕਿਹਾ ਕਿ ਇਹ ਅਦਾਲਤ ਹੈ ਕੋਈ ਟੈਲੀਵਿਜ਼ਨ ਦਾ ਸਟੂਡਿਓ ਨਹੀਂ।
ਜਸਟਿਸ ਸਿਧਾਰਥ ਸ਼ਰਮਾ ਨੇ ਵਕੀਲ ਦੀ ਟਿੱਪਣੀ ‘ਤੇ ਇਤਰਾਜ਼ ਜਤਾਇਆ। ਅਦਾਲਤ ਨੇ ਬਾਅਦ ਵਿੱਚ ਅੱਤਵਾਦੀਆਂ ਨੂੰ ਕਥਿਤ ਰੂਪ ਵਿੱਚ ਵਿੱਤੀ ਮਦਦ ਦੇ ਇੱਕ ਦਹਾਕੇ ਪੁਰਾਣੇ ਮਾਮਲੇ ਵਿੱਚ ਸ਼ਾਹ ਦੀ ਹਿਰਾਸਤ ਵਿੱਚ ਛੇ ਦਿਨ ਦਾ ਵਾਧਾ ਕਰਦਿਆਂ ਈ.ਡੀ. ਨੂੰ ਪੁੱਛਗਿੱਛ ਦੀ ਇਜਾਜ਼ਤ ਦਿੱਤੀ ਹੈ।
ਈ.ਡੀ. ਦੇ ਵਕੀਲ ਰਾਜੀਵ ਅਵਸਥੀ ਨੇ ਇਲਜ਼ਾਮ ਲਾਇਆ ਕਿ ਸ਼ਾਹ ਅੱਤਵਾਦੀਆਂ ਨੂੰ ਵਿੱਤੀ ਮਦਦ ਕੇ ਦੇਸ਼ ਨੂੰ ਬਰਬਾਦ ਕਰ ਰਹੇ ਹਨ। ਇਸ ਦੌਰਾਨ ਹੀ ਵਕੀਲ ਨੇ ਉਨ੍ਹਾਂ ਨੂੰ ਆਪਣੀ ਦੇਸ਼ ਭਗਤੀ ਸਾਬਤ ਕਰਨ ਲਈ ‘ਭਾਰਤ ਮਾਤਾ ਦੀ ਜੈ’ ਬੋਲਣ ਲਈ ਕਹਿ ਦਿੱਤਾ। ਇਹ ਸੁਣ ਕੇ ਜੱਜ ਨੂੰ ਗੁੱਸਾ ਆ ਗਿਆ। ਉਨ੍ਹਾਂ ਕਿਹਾ ਕਿ ਇਹ ਟੈਲੀਵਿਜ਼ਨ ਸਟੂਡੀਓ ਨਹੀਂ।

About Sting Operation

Leave a Reply

Your email address will not be published. Required fields are marked *

*

themekiller.com