ਇੱਕ ਹੋਰ ਕਿਸਾਨ ਚੜ੍ਹਿਆ ਕਰਜ਼ੇ ਦੀ ਭੇਟ

8
ਰਾਮਪੁਰਾ: ਇੱਥੋਂ ਦੇ ਪਿੰਡ ਜਿਉਂਦ ਦੇ ਕਿਸਾਨ ਟੇਕ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਟੇਕ ਸਿੰਘ ‘ਤੇ 6 ਲੱਖ ਰੁਪਏ ਦਾ ਕਰਜ਼ਾ ਸੀ।
ਉਸ ਕੋਲ ਬਹੁਤੀ ਜ਼ਮੀਨ ਵੀ ਨਹੀਂ ਸੀ। ਆਪਣੀ ਅੱਧਾ ਵਿੱਘਾ ਜ਼ਮੀਨ ਦੇ ਨਾਲ ਉਹ ਕਿਸੇ ਹੋਰ ਦੀ ਜ਼ਮੀਨ ਠੇਕੇ ‘ਤੇ ਲੈ ਕੇ ਆਪਣਾ ਗੁਜ਼ਾਰਾ ਕਰਦਾ ਸੀ। ਉਹ ਸਬਜ਼ੀਆਂ ਉਗਾਉਂਦਾ ਸੀ ਪਰ ਇਸ ਵਾਰ ਉਸ ਦੀ ਪੈਦਾਵਾਰ ਘੱਟ ਹੋਈ ਸੀ। ਇਸ ਕਾਰਨ ਉਹ ਕਰਜ਼ਈ ਹੋ ਗਿਆ। ਉਸ ‘ਤੇ ਆੜ੍ਹਤੀ ਦਾ ਲਗਭਗ 6 ਲੱਖ ਰੁਪਏ ਕਰਜ਼ ਸੀ।
ਉਸ ਨੇ ਆਪਣੇ ਚੁੱਕੇ ਇਸ ਕਦਮ ਲਈ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ। ਉਸ ਨੇ ਆਪਣੇ ਸੁਸਾਇਡ ਨੋਟ ਵਿੱਚ ਲਿਖਿਆ ਹੈ ਕਿ ਕੈਪਟਨ ਵੱਲੋਂ ਸਰਕਾਰ ਬਣਨ ‘ਤੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਣਾ ਸੀ ਪਰ ਅਜਿਹਾ ਨਹੀਂ ਹੋਇਆ। ਉਸ ਨੇ ਆਪਣੇ ਖੇਤ ਜਾ ਕੇ ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜਾਨ ਦੇ ਦਿੱਤੀ।

About Sting Operation

Leave a Reply

Your email address will not be published. Required fields are marked *

*

themekiller.com