ਚੰਡੀਗੜ੍ਹ ਛੇੜਖਾਨੀ ਕੇਸ ਗਰਮਾਇਆ ਭਾਜਪਾ ਪ੍ਰਧਾਨ ਦਾ ਮੁੰਡਾ ਤਲਬ

1

ਚੰਡੀਗੜ੍ਹ: ਹਰਿਆਣਾ ਦੇ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਪੁਲਿਸ ਨੇ ਵਿਕਾਸ ਬਰਾਲਾ ਤੇ ਉਸ ਦੇ ਸਾਥੀ ਨੂੰ ਪੁੱਛਗਿਛ ਲਈ ਥਾਣੇ ਬੁਲਾਇਆ ਹੈ। ਪੁਲਿਸ ਨੇ ਇਸ ਸਬੰਧੀ ਬਰਾਲਾ ਦੇ ਘਰ ਨੋਟਿਸ ਵੀ ਭੇਜਿਆ ਹੈ ਅਤੇ ਉਨ੍ਹਾਂ ਦੇ ਟੋਹਾਣਾ ਵਿਚਲੇ ਫਾਰਮ ਦੇ ਬਾਹਰ ਨੋਟਿਸ ਨੂੰ ਚਿਪਕਾ ਵੀ ਦਿੱਤਾ ਹੈ।
ਕੱਲ੍ਹ ਸੀ.ਸੀ.ਟੀ.ਵੀ. ਵਿੱਚ ਕੈਦ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ ਵਿੱਚ ਸਾਫ਼ ਵਿਖਾਈ ਦੇ ਰਿਹਾ ਸੀ ਕਿ ਵਿਕਾਸ ਬਰਾਲਾ ਆਪਣੀ ਕਾਰ ਵਿੱਚ ਸ਼ਿਕਾਇਤਕਰਤਾ ਵਰਣਿਕਾ ਕੁੰਡੂ ਦੀ ਗੱਡੀ ਦਾ ਪਿੱਛਾ ਕਰ ਰਿਹਾ ਸੀ। ਹੁਣ ਇਹ ਜਾਪਦਾ ਹੈ ਕਿ ਵਿਕਾਸ ਵਿਰੁੱਧ ਅਗਵਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਵੀ ਦਰਜ ਹੋ ਸਕਦਾ ਹੈ।
ਗੱਲਬਾਤ ਵਿੱਚ ਵਰਣਿਕਾ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ,”ਜਦ ਪਹਿਲਾਂ ਪਤਾ ਲੱਗਾ ਸੀ ਕਿ ਸੀ.ਸੀ.ਟੀ.ਵੀ. ਖਰਾਬ ਹੈ ਤਾਂ ਨਿਰਾਸ਼ਾ ਹੋਈ ਸੀ, ਪਰ ਹੁਣ ਤਸਵੀਰਾਂ ਸਾਹਮਣੇ ਆਉਣ ਤੋਂ ਲੱਗਦਾ ਹੈ ਕਿ ਸੱਚ ਦੀ ਜਿੱਤ ਹੋਵੇਗੀ।”
ਸੁਭਾਸ਼ ਬਰਾਲਾ ਦਾ ਧੰਨਵਾਦ: ਵਰਣਿਕਾ-ਕੱਲ੍ਹ ਸੁਭਾਸ਼ ਬਰਾਲਾ ਨੇ ਕਿਹਾ ਸੀ ਕਿ ਵਰਣਿਕਾ ਉਨ੍ਹਾਂ ਦੀ ਧੀ ਸਮਾਨ ਹੈ ਤੇ ਉਹ ਵਰਣਿਕਾ ਨੂੰ ਇਨਸਾਫ਼ ਦੁਆ ਕੇ ਰਹਿਣਗੇ। ਬਰਾਲਾ ਦੇ ਇਸ ਬਿਆਨ ‘ਤੇ ਵਰਣਿਕਾ ਨੇ ਕਿਹਾ,”ਸੁਭਾਸ਼ ਬਰਾਲਾ ਇਸ ਘਟਨਾ ਤੋਂ ਮੁੱਕਰੇ ਨਹੀਂ। ਅਜਿਹਾ ਸਾਥ ਦੇਣ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ।”

ਕੀ ਹੈ ਪੂਰਾ ਮਾਮਲਾ?
ਚੰਡੀਗੜ੍ਹ ਵਿੱਚ 5 ਅਗਸਤ ਯਾਨੀ ਸ਼ਨੀਵਾਰ ਦੀ ਰਾਤ ਤਕਰੀਬਨ 12:15 ਵਜੇ IAS ਅਫਸਰ ਦੀ ਧੀ ਵਰਣਿਕਾ ਕੁੰਡੂ ਨਾਲ ਛੇੜਛਾੜ ਹੋਈ ਸੀ। ਛੇੜਛਾੜ ਦਾ ਇਲਜ਼ਾਮ ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਤੇ ਉਸ ਦੇ ਦੋਸਤ ‘ਤੇ ਲੱਗਾ ਹੈ। ਵਾਰਦਾਤ ਤੋਂ ਬਾਅਦ ਪੁਲਿਸ ਨੇ ਵਿਕਾਸ ਨੂੰ ਗ੍ਰਿਫਤਾਰ ਕਰ ਲਿਆ ਸੀ, ਪਰ ਕੁਝ ਦੇਰ ਬਾਅਦ ਜ਼ਮਾਨਤ ‘ਤੇ ਰਿਹਾ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਸੀ ਤੇ ਵਿਰੋਧੀ ਦਲ ਲਗਾਤਾਰ ਭਾਜਪਾ ਉੱਤੇ ਮੁਲਜ਼ਮ ਨੂੰ ਬਚਾਉਣ ਦਾ ਇਲਜ਼ਾਮ ਲਗਾ ਰਹੇ ਹਨ।

About Sting Operation

Leave a Reply

Your email address will not be published. Required fields are marked *

*

themekiller.com