ਹੁਣ ਬਿੱਲੀਆਂ ਨੇ ਕੱਟੇ ਬਜ਼ੁਰਗ ਔਰਤ ਦੇ ਵਾਲ

4

ਅੰਮ੍ਰਿਤਸਰ: ਦੇਸ਼ ਵਿੱਚ ਵੱਖ-ਵੱਖ ਥਾਈਂ ਔਰਤਾਂ ਦੇ ਵਾਲ ਕੱਟੇ ਜਾਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹਾ ਤਰਨ ਤਾਰਨ ਵਿੱਚ ਵੀ ਬਜ਼ੁਰਗ ਔਰਤ ਸਵਰਨ ਕੌਰ ਦੇ ਰਾਤ ਵੇਲੇ ਵਾਲ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ ਬਜ਼ੁਰਗ ਮਹਿਲਾ ਮੁਤਾਬਕ ਉਸ ਦੇ ਵਾਲ ਕਿਸੇ ਇਨਸਾਨ ਨੇ ਨਹੀਂ ਬਲਕਿ ਇੱਕ ਬਿੱਲੀ ਨੇ ਕੱਟੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਲਾਕਾ ਵਾਸੀਆਂ ਵੱਲੋਂ ਇਲਾਕੇ ਵਿੱਚ ਪਹਿਰਾ ਦਿੱਤਾ ਜਾ ਰਿਹਾ ਹੈ।

ਵਾਲ ਕੱਟੇ ਜਾਣ ਦਾ ਸ਼ਿਕਾਰ ਬਜ਼ੁਰਗ ਔਰਤ ਸਵਰਨ ਕੌਰ ਦੀ ਉਮਰ 85 ਸਾਲ ਹੈ। ਉਹ ਤਰਨ ਤਾਰਨ ਦੀ ਗਲੀ ਬਾਜ਼ੀਗਰਾਂ ਵਾਲੀ ਵਿੱਚ ਰਹਿੰਦੀ ਹੈ। ਸਵਰਨ ਕੌਰ ਮੁਤਾਬਕ ਉਹ ਹਰ ਰੋਜ਼ ਦੀ ਤਰ੍ਹਾਂ ਆਪਣੇ ਘਰ ਸੌਂ ਰਹੀ ਸੀ ਕਿ ਅਚਾਨਕ ਰਾਤ ਵੇਲੇ ਉਸ ਨੂੰ ਦੋ ਬਿੱਲੀਆਂ ਨਜ਼ਰ ਆਈਆਂ। ਇਹ ਬਿੱਲੀਆਂ ਇੱਕਦਮ ਪਰਛਾਵੇਂ ਵਿੱਚ ਤਬਦੀਲ ਹੋ ਗਈਆਂ। ਇਨ੍ਹਾਂ ਵਿੱਚੋਂ ਇੱਕ ਨੇ ਉਸ ਦੇ ਸਿਰ ‘ਤੇ ਹੱਥ ਫੇਰਿਆ ਤੇ ਉਹ ਪਰਛਾਵੇਂ ਫਿਰ ਬਿੱਲੀਆਂ ਬਣ ਗਏ। ਜਦ ਉਸ ਨੇ ਆਪਣੇ ਸਿਰ ‘ਤੇ ਹੱਥ ਲਾ ਕੇ ਵੇਖਿਆ ਤਾਂ ਉਸ ਦੇ ਵਾਲ ਕੱਟੇ ਹੋਏ ਸਨ।

ਅੱਧੀ ਰਾਤ ਵੇਲੇ ਬਜ਼ੁਰਗ ਔਰਤ ਦੀ ਉੱਚੀ-ਉੱਚੀ ਰੋਣ ਦੀ ਆਵਾਜ਼ ਸੁਣ ਕੇ ਮੁਹੱਲਾ ਵਾਸੀ ਵੀ ਆਪਣੇ ਘਰਾਂ ਵਿੱਚੋਂ ਬਾਹਰ ਨਿਕਲੇ। ਉਨ੍ਹਾਂ ਮਹਿਲਾ ਵੱਲੋਂ ਦੱਸੇ ਸਾਰੇ ਘਟਨਕ੍ਰਮ ਤੋਂ ਬਾਅਦ ਉਨ੍ਹਾਂ ਬਿੱਲੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਹੱਥ ਨਹੀਂ ਲੱਗੀ। ਪਿੰਡ ਵਾਸੀਆਂ ਵੱਲੋਂ ਕੱਲ੍ਹ ਸਾਰੀ ਰਾਤ ਪਹਿਰਾ ਵੀ ਦਿੱਤਾ ਗਿਆ। ਅਸੀਂ ਆਪਣੇ ਚੈਨਲ ਰਾਹੀਂ ਲੋਕਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਲੋਕਾਂ ਵਿੱਚ ਵਹਿਮ ਭਰਨ ਦੀ ਥਾਂ ਲੋਕਾਂ ਨੂੰ ਸੁਚੇਤ ਕਰਨ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ‘ਤੇ ਰੋਕ ਲਾਈ ਜਾ ਸਕੇ।

About Sting Operation

Leave a Reply

Your email address will not be published. Required fields are marked *

*

themekiller.com