‘ਆਪ’ ਨੇ ਅਨਾਜ ਘੁਟਾਲੇ ਤੋਂ ਚੁੱਕਿਆ ਪਰਦਾ, ਹਰ ਬੋਰੀ ‘ਚੋਂ 3 ਕਿਲੋ ਦਾ ਰਗੜਾ

6
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਤੋਂ ਵਿਧਾਇਕ ਨੇ ਅੱਜ 127 ਕਰੋੜ ਦੇ ਨਵੇਂ ਅਨਾਜ ਘੁਟਾਲੇ ਦਾ ਖੁਲਾਸਾ ਕੀਤਾ ਹੈ। ਫੂਲਕਾ ਨੇ 9 ਅਗਸਤ ਨੂੰ ਚੰਡੀਗੜ੍ਹ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਇਸ ਘੁਟਾਲੇ ਤੋਂ ਪਰਦਾ ਚੁੱਕਿਆ। ਫੂਲਕਾ ਨੇ ਕਿਹਾ ਕਿ ਗ਼ਰੀਬਾਂ ਨੂੰ ਸਸਤੇ ਭਾਅ ‘ਤੇ ਵੇਚੀ ਜਾਣ ਵਾਲੀ ਕਣਕ ਦੀ ਹਰ ਬੋਰੀ ਵਿੱਚੋਂ 3 ਕਿੱਲੋ ਕਣਕ ਕੱਢਣ ਤੋਂ ਬਾਅਦ ਬੋਰੀ ਦਾ ਵਜ਼ਨ ਪੂਰਾ ਕਰ ਕੇ ਗੁਦਾਮ ਪਹੁੰਚਾ ਦਿੱਤਾ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧੀ ਲੁਧਿਆਣਾ ਦੇ ਡੀ.ਸੀ. ਨੂੰ ਸੂਚਿਤ ਵੀ ਕੀਤਾ ਗਿਆ ਸੀ। ਇਸ ਮਾਮਲੇ ਵਿੱਚ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਅਕਤੀਆਂ ਨੂੰ ਬੋਰੀਆਂ ਵਿੱਚੋਂ ਕਣਕ ਕੱਢਣ ਤੇ ਵਜ਼ਨ ਪੂਰਾ ਕਰਨ ਤੋਂ ਬਾਅਦ ਉਸ ਨੂੰ ਟਿਕਾਣੇ ‘ਤੇ ਪਹੁੰਚਾਉਣ ਦੀ ਚੰਗੀ ਮੁਹਾਰਤ ਹਾਸਲ ਸੀ। ਦਾਖਾ ਦੇ ਵਿਧਾਇਕ ਦਾ ਕਹਿਣਾ ਹੈ ਕਿ 1.42 ਕਰੋੜ ਲਾਭਪਾਤਰੀਆਂ ਦੀ ਲਗਭਗ 6 ਕਿੱਲੋ ਕਣਕ ਹਰ ਸਾਲ ਚੋਰੀ ਕਰ ਲਈ ਜਾਂਦੀ ਸੀ, ਜਿਸ ਦੀ ਕੀਮਤ 127 ਕਰੋੜ ਬਣਦੀ ਹੈ। ਫੂਲਕਾ ਨੇ ਮੁੱਖ ਮੰਤਰੀ ਨੂੰ ਸਾਰੇ ਗੁਦਾਮਾਂ ਦੀ ਫੌਰਨ ਚੈਕਿੰਗ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਕਣਕ ਚੋਰੀ ਦਾ ਅਜਿਹਾ ਘਪਲਾ ਸੂਬੇ ਦੇ ਹੋਰਨਾਂ ਗੁਦਾਮਾਂ ਵਿੱਚ ਵੀ ਹੋ ਸਕਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com