ਆਮਿਰ ਤੇ ਕਿਰਨ ਮਗਰੋਂ ਰਿਚਾ ਚੱਢਾ ਨੂੰ ਵੀ ਸਵਾਈਨ ਫਲੂ

1
ਆਮਿਰ ਖਾਨ ਤੇ ਕਿਰਨ ਰਾਓ ਤੋਂ ਬਾਅਦ ਹੁਣ ਅਦਾਕਾਰਾ ਰਿਚਾ ਚੱਢਾ ਨੂੰ ਵੀ ਸਵਾਈਨ ਫਲੂ ਹੋ ਗਿਆ ਹੈ। ਦੱਸਣਾ ਬਣਦਾ ਹੈ ਕਿ ਰਿਚਾ ਉਹ ਬਾਲੀਵੁਡ ਅਦਾਕਾਰਾ ਹੈ ਜੋ ਫ਼ਿਲਮ ਗੈਂਗਸ ਆਫ਼ ਵਾਸੇਪੁਰ, ਮਸਾਨ ਜਿਹੀਆਂ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ। ਰਿਚਾ ਜਦ ਪਿਛਲੀ ਰਾਤ ਆਪਣੀ ਆਉਣ ਵਾਲੀ ਫਿਲਮ ਫੁਕਰੇ ਰਿਟਰਨਜ਼ ਦੇ ਪ੍ਰਮੋਸ਼ਨ ਸਮੇਂ ਵੇਖੀ ਗਈ ਤਦ ਉਹ ਕਾਫ਼ੀ ਕਮਜ਼ੋਰ ਲੱਗ ਰਹੀ ਸੀ ਤੇ ਨਾ ਹੀ ਉਸ ਨੇ ਲੋਕਾਂ ਨਾਲ ਜ਼ਿਆਦਾ ਗੱਲਬਾਤ ਕੀਤੀ। ਉਂਜ ਉਸ ਨੇ ਦੱਸਿਆ ਹੈ ਕਿ ਫਿਲਹਾਲ ਉਸ ਦੀ ਤਬੀਅਤ ਪਹਿਲਾਂ ਤੋਂ ਬਿਹਤਰ ਹੈ। ਰਿਚਾ ਨੂੰ ਸਵਾਈਨ ਫਲੂ ਦੇ ਲੱਛਣ ਆਪਣੇ ਅਮਰੀਕਾ ਦੌਰੇ ਤੋਂ ਭਾਰਤ ਪਰਤਣ ਸਮੇਂ ਵਿਖਾਈ ਦਿੱਤੇ ਸਨ। ਫਿਲਮ ਫੁਕਰੇ ਰਿਟਰਨਜ਼ ਦੇ ਟ੍ਰੇਲਰ ਪ੍ਰੀਵਿਊ ਮੌਕੇ ਵੀ ਉਹ ਮਾਸਕ ਪਹਿਨ ਕੇ ਆਈ ਸੀ। ਰਿਚਾ ਨੇ ਇਸਟਾਂਗ੍ਰਾਮ ਉੱਤੇ ਵੀ ਮਾਸਕ ਪਹਿਨੇ ਹੋਏ ਇੱਕ ਤਸਵੀਰ ਪੋਸਟ ਕੀਤੀ ਹੈ। ਇਸ ਫੋਟੋ ਦਾ ਕੈਪਸ਼ਨ ਲਿਖਿਆ ਹੈ, ‘ਮੈਂ ਬ੍ਰੇਕ ਨਹੀਂ ਲੈਣਾ ਚਾਹੁੰਦੀ ਸੀ, ਇਸ ਲਈ ਭਗਵਾਨ ਨੇ ਮੈਨੂੰ ਬ੍ਰੇਕ ਦੇ ਦਿੱਤਾ” ਉਹ ਕਾਫ਼ੀ ਸਮੇਂ ਤੋਂ ਰੁੱਝੀ ਚੱਲੀ ਆ ਰਹੀ ਹੈ। ਫ਼ਿਲਮ ਫੁਕਰੇ ਰਿਟਰਨਜ਼ ਤੇ ਇਨਸਾਇਡ ਐੱਜ ਦੇ ਸੀਜ਼ਨ-2 ਕਾਰਨ ਉਸ ਨੂੰ ਵਿਹਲ ਨਹੀਂ ਹੈ। ਫੁਕਰੇ ਰਿਟਰਨਜ਼ ਵਿੱਚ ਉਨ੍ਹਾਂ ਦੇ ਨਾਲ ਖੁਸ਼ ਸਮਰਾਟ, ਵਰੁਣ ਸ਼ਰਮਾ, ਮਨਜੋਤ ਸਿੰਘ ਤੇ ਅਲੀ ਫਜ਼ਲ ਹੈ। ਫੁਕਰੇ ਰਿਟਰਨਜ਼ ਸਾਲ 2013 ਵਿੱਚ ਆਈ ਫ਼ਿਲਮ ਫੁਕਰੇ ਦਾ ਹੀ ਅਗਲਾ ਭਾਗ ਹੈ। ਇਹ 8 ਦਸੰਬਰ 2017 ਨੂੰ ਰਿਲੀਜ਼ ਹੋਵੇਗੀ। ਫੁਕਰੇ ਇੱਕ ਕਾਮੇਡੀ ਫਿਲਮ ਸੀ, ਜਿਸ ਵਿੱਚ ਰਿਚਾ ਚੱਢਾ ਨੇ ਭੋਲੀ ਪੰਜਾਬਣ ਦਾ ਕਿਰਦਾਰ ਨਿਭਾਇਆ ਸੀ। ਫੁਕਰੇ ਦੇ ਅਗਲੇ ਭਾਗ, ਫੁਕਰੇ ਰਿਟਰਨਜ਼ ਵਿੱਚ ਕਹਾਣੀ ਕੁਝ ਅਜਿਹੀ ਹੋਵੇਗੀ ਜਿਸ ਵਿੱਚ ਇਹ ਭੋਲੀ ਪੰਜਾਬਣ ਪਿਛਲੀ ਫ਼ਿਲਮ ਵਿੱਚ ਉਸ ਨਾਲ ਹੋਈ ਪੈਸਿਆਂ ਦੀ ਠੱਗੀ ਦਾ ਬਦਲਾ ਲਵੇਗੀ।

About Sting Operation

Leave a Reply

Your email address will not be published. Required fields are marked *

*

themekiller.com