ਕਿਸਾਨਾਂ ਲਈ ਵੱਡੀ ਰਾਹਤ, 17 ਅਗਸਤ ਨੂੰ ਹੋਵੇਗਾ ਕਰਜ਼ਾ ਮੁਆਫ਼

15
ਲਖਨਊ: ਅਗਲੇ ਹਫਤੇ ਤੋਂ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਘਰ ਖੁਸ਼ਖਬਰੀ ਦੀ ਚਿੱਠੀ ਪਹੁੰਚੇਗੀ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ 17 ਅਗਸਤ ਨੂੰ ਲਖਨਊ ਵਿੱਚ ਕਿਸਾਨਾਂ ਨੂੰ ਕਰਜ਼ਾ ਮੁਆਫ ਦਾ ਸਰਟੀਫਿਕੇਟ ਦੇਣਗੇ।ਪੀਐਮ ਨਰਿੰਦਰ ਮੋਦੀ ਨੇ ਯੂਪੀ ਵਿਧਾਨ ਸਭਾ ਚੋਣ ਦੇ ਦੌਰਾਨ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ। ਯੋਗੀ ਸਰਕਾਰ ਨੇ ਕੈਬਨਿਟ ਦੀ ਪਹਿਲੀ ਬੈਠਕ ਵਿੱਚ ਹੀ ਕਿਸਾਨਾਂ ਦੇ ਫਸਲੀ ਕਰਜ਼ਾ ਮੁਆਫ਼ ਕਰਨ ਦਾ ਫੈਸਲਾ ਕੀਤਾ ਸੀ।ਹਾਲਾਂਕਿ ਇਹ ਸਹੂਲਤ ਸਿਰਫ ਛੋਟੇ ਕਿਸਾਨਾਂ ਨੂੰ ਹੀ ਮਿਲੇਗੀ। ਜਿਨ੍ਹਾਂ ਦੇ ਕੋਲ ਪੰਜ ਏਕੜ ਖੇਤੀ ਵਾਲੀ ਜ਼ਮੀਨ ਹੈ ਅਤੇ ਜਿਨ੍ਹਾਂ ਨੇ ਇੱਕ ਲੱਖ ਰੂਪਏ ਤੱਕ ਦਾ ਕਰਜ ਲੈ ਰੱਖਿਆ ਹੈ। ਯੂਪੀ ਵਿੱਚ ਅਜਿਹੇ 86 ਲੱਖ ਕਿਸਾਨ ਹਨ। ਕਿਸਾਨਾਂ ਦੇ ਕਰਜ਼ਾ ਮੁਆਫ਼ ਕਰਨ ਲਈ ਯੂਪੀ ਸਰਕਾਰ ਨੂੰ 36 ਹਜਾਰ ਕਰੋੜ ਰੁਪਏ ਦੀ ਜ਼ਰੂਰਤ ਹੈ, ਪਰ ਜਦੋਂ ਬੈਂਕਾਂ ਤੋਂ ਜਾਣਕਾਰੀ ਲਈ ਗਈ ਤਾਂ ਇਹ ਸੰਖਿਆ ਕਰੀਬ 34 ਹਜਾਰ ਕਰੋੜ ਤੱਕ ਰਹਿ ਗਈ। ਲਖਨਊ ਵਿੱਚ ਕਿਸਾਨਾਂ ਨੂੰ ਆਪ ਸੀਐਮ ਯੋਗੀ ਪ੍ਰਮਾਣ ਪੱਤਰ ਦੇਣਗੇ ਤੇ ਬਾਕੀ 74 ਜਿਲਿਆਂ ਵਿੱਚ ਉੱਥੇ ਦੇ ਸਥਾਨਿਕ ਮੰਤਰੀ ਇਹ ਕੰਮ ਕਰਨਗੇ।

About Sting Operation

Leave a Reply

Your email address will not be published. Required fields are marked *

*

themekiller.com