ਚੀਨ ਦਾ ਭਾਰਤ ਨੂੰ ਸਖ਼ਤ ਸੁਨੇਹਾ

In this image taken from a recent video footage run by China's CCTV on Friday, Aug 4, 2017 via AP Video, a rocket is launched during a live-fire drill by the Chinese army in China's Tibet Autonomous Region that border India. Beijing is intensifying its warnings to Indian troops to get out of a contested region high in the Himalayas where China, India and Bhutan meet, saying China has been restrained but "restraint has its limits." Chinese characters in yellow reads "Artillery soldiers high altitude live fire drills". (CCTV via AP Video)
ਨਵੀਂ ਦਿੱਲੀ: ਚੀਨ ਨੇ ਇੱਕ ਵਾਰ ਫਿਰ ਭਾਰਤ ਨੂੰ ਜੰਗ ਦੀ ਧਮਕੀ ਦਿੱਤੀ ਹੈ। ਚੀਨ ਨੇ ਆਪਣੀ ਸਰਕਾਰੀ ਨਿਊਜ਼ ਏਜੰਸੀ ਰਾਹੀਂ ਤਾਜ਼ਾ ਧਮਕੀ ਦਿੰਦਿਆਂ ਕਿਹਾ ਹੈ ਕਿ ਭਾਰਤ ਆਪਣੀ ਬਰਬਾਦੀ ਨਾਲ ਨਾ ਖੇਡੇ। ਚੀਨ ਨੇ ਕਿਹਾ ਹੈ ਕਿ ਭਾਰਤ ਉਸ ਦੀ ਤਾਕਤ ਨੂੰ ਘੱਟ ਕਰਕੇ ਨਾ ਵੇਖੇ। ਚੀਨ ਦੀ ਇਹ ਧਮਕੀ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਉਸ ਬਿਆਨ ਮਗਰੋਂ ਆਈ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਭਾਰਤ ਦੀ ਫੌਜ ਕਿਸੇ ਵੀ ਤਾਕਤ ਨਾਲ ਨਜਿੱਠਣ ਦੇ ਸਮਰੱਥ ਹੈ। ਕਾਬਲੇਗੌਰ ਹੈ ਕਿ ਡੋਲਕਾਮ ਵਿਵਾਦ ਨੂੰ ਲੈ ਕੇ ਭਾਰਤ ਤੇ ਚੀਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਇਸੇ ਦੌਰਾਨ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਡੋਲਕਾਮ ਇਲਾਕੇ ਵਿੱਚ ਭਾਰਤ ਦੇ 53 ਸੈਨਿਕ ਤੇ ਇੱਕ ਬੁਲਡੋਜ਼ਰ ਮੌਜੂਦ ਹੈ। ਚੀਨੀ ਅਖਬਾਰ ‘ਗਲੋਬਲ ਟਾਈਮਜ਼’ ਮੁਤਾਬਕ ਮੰਤਰਾਲੇ ਨੇ ਭਾਰਤ ਨੂੰ ‘ਚੀਨੀ ਇਲਾਕੇ’ ਵਿੱਚੋਂ ਆਪਣੇ ਸੈਨਿਕ ਤੇ ਉਪਕਰਨ ਹਟਾਉਣ ਲਈ ਕਿਹਾ ਹੈ। ਇਸ ਦੇ ਬਾਵਜੂਦ ਭਾਰਤ ਨੇ ਕੋਈ ਕਾਰਵਾਈ ਨਹੀਂ ਕੀਤੀ। ਚੀਨੀ ਅਖਬਰ ਵਿੱਚ ਮੰਤਰਾਲੇ ਦੇ ਹਵਾਲੇ ਨਾਲ ਲਿਖਿਆ ਹੈ ਕਿ ਭਾਰਤੀ ਸੈਨਿਕ ਨੇ ਚੀਨੀ ਪ੍ਰਭੂਸੱਤਾ ਦੀ ਗੰਭੀਰ ਉਲੰਘਣਾ ਕੀਤੀ ਹੈ। ਇਸ ਤਰ੍ਹਾਂ ਕਰਕੇ ਭਾਰਤ ਆਪਣੀ ਬਰਬਾਦੀ ਨਾਲ ਨਾ ਖੇਡੇ। ਚੀਨ ਨੇ ਕਿਹਾ ਹੈ ਕਿ ਭਾਰਤ ਉਸ ਦੀ ਤਾਕਤ ਨੂੰ ਘੱਟ ਕਰਕੇ ਨਾ ਵੇਖੇ।

About Sting Operation

Leave a Reply

Your email address will not be published. Required fields are marked *

*

themekiller.com