ਬੈਂਕ ਦਾ ਬਦਲ ਸਕਦਾ ਸਮਾਂ ਤੇ ਛੁੱਟੀਆਂ

12
ਨਵੀਂ ਦਿੱਲੀ : ਆਮ ਲੋਕਾਂ ਲਈ ਬੈਂਕਾਂ ਦੇ ਖੁੱਲਣ ਤੇ ਬੰਦ ਹੋਣ ਦਾ ਸਮਾਂ ਬਦਲ ਸਕਦਾ ਹੈ। ਬੈਂਕ ਸਵੇਰੇ 10 ਵਜੇ ਦੀ ਥਾਂ 9.30 ਵਜੇ ਖੁੱਲਣਗੇ ਤਾਕਿ ਸ਼ਾਮ 4 ਵਜੇ ਤਕ ਗਾਹਕਾਂ ਦੇ ਕੰਮ ਨਜਿੱਠੇ ਜਾਣ। ਇਸ ਤਰ੍ਹਾਂ ਹੋਇਆ ਤਾਂ ਬੈਂਕ ਕਰਮਚਾਰੀ ਹਫ਼ਤੇ ‘ਚ ਸਿਰਫ਼ 5 ਦਿਨ ਕੰਮ ਕਰਨਗੇ। ਹਰ ਸ਼ਨਿਚਰਵਾਰ ਤੇ ਐਤਵਾਰ ਨੂੰ ਬੈਂਕ ਬੰਦ ਰਹਿਣਗੇ। ਇਸ ਬਾਰੇ ‘ਚ ਇਕ ਪ੍ਰਸਤਾਵ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।
ਬੈਂਕਾਂ ਦੀ ਸੰਸਥਾ ਆਈਬੀਏ ਤੇ ਬੈਂਕ ਯੂਨੀਅਨਾਂ ਵਿਚਾਲੇ ਪਹਿਲੇ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਇਸੇ ਮਹੀਨੇ ਦੂਜੇ ਦੌਰ ਦੀ ਗੱਲਬਾਤ ਬਾਅਦ ਆਖ਼ਰੀ ਫ਼ੈਸਲਾ ਹੋਣ ਦੀ ਸੰਭਾਵਨਾ ਹੈ। ਹਾਲੇ ਬੈਂਕ ਕਰਮਚਾਰੀ ਆਮ ਤੌਰ ‘ਤੇ ਹਰ ਦਿਨ ਕਰੀਬ ਸਾਢੇ ਛੇ ਘੰਟੇ ਕੰਮ ਕਰਦੇ ਹਨ।
2 ਦਿਨ ਦਾ ਆਰਾਮ ਹਰੇਕ ਹਫ਼ਤੇ ਮਿਲੇ ਹਾਲੇ ਤਕ ਬੈਠਕਾਂ ‘ਚ ਬੈਂਕ ਯੂਨੀਅਨਾਂ ਨੇ ਕਿਹਾ ਕਿ ਗਾਹਕਾਂ ਨੂੰ ਉਹ ਵਾਧੂ ਸਮਾਂ ਦੇਣ ਨੂੰ ਤਿਆਰ ਹਨ ਪਰ ਉਨ੍ਹਾਂ ਨੂੰ 5 ਦਿਨ ਹਫ਼ਤਾ ਚਾਹੀਦਾ ਹੈ। ਹਾਲੇ ਬੈਂਕਾਂ ‘ਚ ਹਰ ਦੂਜੇ ਤੇ ਚੌਥੇ ਸ਼ਨਿਚਰਵਾਰ ਨੂੰ ਛੁੱਟੀ ਰਹਿੰਦੀ ਹੈ।
ਗਾਹਕ ਵਧਦੇ ਹਨ ਤਾਂ ਸਮਾਂ ਵੀ ਵਧੇ : ਸਰਕਾਰ ਸਰਕਾਰ ਦਾ ਮੰਨਣਾ ਹੈ ਕਿ ਬੈਂਕਾਂ ਕੋਲ ਗਾਹਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਤਰ੍ਹਾਂ ‘ਚ ਬੈਂਕਾਂ ਨੂੰ ਕੈਸ਼ ਜਮ੍ਹਾਂ, ਨਵੇਂ ਖਾਤੇ ਖੱੁਲਵਾਉਣ, ਐੱਫਡੀ ਬਣਵਾਉਣ ਤੇ ਪਾਸ ਬੁੱਕ ‘ਚ ਐਂਟਰੀ ਵਰਗੇ ਕੰਮਾਂ ਲਈ ਵੱਧ ਸਮਾਂ ਦੇਣਾ ਚਾਹੀਦਾ ਹੈ।
ਯੂਨੀਅਨ ਦੀ ਮੰਗ ‘ਤੇ ਸਿਧਾਂਤਕ ਸਹਿਮਤੀ ਸਰਕਾਰ ਬੈਂਕ ਯੂਨੀਅਨਾਂ ਦੀ ਮੰਗ ਨੂੰ ਸਿਧਾਂਤਕ ਤੌਰ ‘ਤੇ ਸਵੀਕਾਰ ਕਰਨ ਲਈ ਰਾਜ਼ੀ ਹੈ। ਸ਼ਨਿਚਰਵਾਰ ਨੂੰ ਸ਼ੇਅਰ ਮਾਰਕੀਟ ਬੰਦ ਹੁੰਦੀ ਹੈ ਤੇ ਕਾਰੋਬਾਰ ਨਾਲ ਸਬੰਧਤ ਕੰਮਕਾਜ ਘੱਟ ਹੁੰਦਾ ਹੈ। ਹਰ ਸ਼ਨਿਚਰਵਾਰ ਤੇ ਐਤਵਾਰ ਨੂੰ ਬੰਦ ਰਹਿਣ ਨਾਲ ਬੈਂਕਾਂ ਦੇ ਆਪਰੇਸ਼ਨਲ ਖ਼ਰਚੇ ਵੀ ਘੱਟ ਸਕਦੇ ਹਨ।

About Sting Operation

Leave a Reply

Your email address will not be published. Required fields are marked *

*

themekiller.com