ਮਿਲ ਗਿਆ ਗਾਇਬ ਹੋਇਆ ਦੁਰਲੱਭ ਸੋਨੇ ਦਾ ਅੰਡਾ

11
ਬ੍ਰਿਟੇਨ: ਸਾਲ 1983 ਵਿਚ ਗਾਇਬ ਹੋਇਆ ਸੰਸਾਰ ਭਰ ਵਿੱਚ ਦੁਰਲੱਭ ਸੋਨੇ ਦਾ 13ਵਾਂ ਆਂਡਾ ਹੁਣ ਮਿਲ ਗਿਆ ਹੈ। ਕਰੀਬ 34 ਸਾਲ ਪਹਿਲਾਂ ਇਸ ਆਂਡੇ ਨੂੰ ਜਿਸ ਜੋੜੇ ਨੇ ਗਾਇਬ ਕੀਤਾ ਸੀ, ਉਨ੍ਹਾਂ ਨੇ ਹੀ ਖੁਦ ਇਸ ਨੂੰ ਵੇਚ ਦਿੱਤਾ ਹੈ।
ਸੂਤਰਾਂ ਅਨੁਸਾਰ ਸੋਨੇ ਦੇ ਇਸ ਦੁਰਲੱਭ ਆਂਡੇ ਨੂੰ ਕਰੀਬ 20 ਹਜ਼ਾਰ ਪਾਊਂਡ (16,64,440 ਰੁਪਏ) ਵਿਚ ਵੇਚਿਆ ਗਿਆ ਹੈ। ਵਰਨਣ ਯੋਗ ਹੈ ਕਿ 1983 ਵਿਚ ਇਹ ਸਜਾਵਟੀ ਆਂਡਾ ਇਕ ਪ੍ਰਦਰਸ਼ਨੀ ਦੌਰਾਨ ਗਾਇਬ ਕਰ ਲਿਆ ਗਿਆ ਸੀ। ਕਰੀਬ 250 ਗਰਾਮ ਦੇ ਇਸ ਆਂਡੇ ਨੂੰ ਲੱਭਣ ਲਈ ਪੂਰੇ ਬ੍ਰਿਟੇਨ ਵਿਚ ਹਜ਼ਾਰਾਂ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ, ਪਰ ਸਰਕਾਰ ਕੋਈ ਜਾਣਕਾਰੀ ਹਾਸਲ ਨਹੀਂ ਕਰ ਸਕੀ ਸੀ।
ਹੁਣ ਦੁਰਲੱਭ ਆਂਡਾ ਮਿਲ ਗਿਆ ਹੈ। ਇਸ ਦੇ ਮਿਲ ਜਾਣ ਉੱਤੇ ਇਸ ਦੇ ਮਾਲਿਕ ਨੇ ਖੁਸ਼ੀ ਜ਼ਾਹਰ ਕੀਤੀ ਹੈ। ਆਂਡੇ ਦੀ ਸੱਚਾਈ ਬਾਰੇ ਅਜੇ ਕੋਈ ਆਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਅਜਿਹਾ ਹੋ ਸਕਦਾ ਹੈ ਕਿ ਇਹ ਗੁਆਚਾ ਹੋਇਆ ਦੁਰਲੱਭ ਆਂਡਾ ਨਾ ਹੋਵੇ।
11 ਸਜਾਵਟੀ ਰੂਪ ਨਾਲ ਤਿਆਰ ਕੀਤਾ ਗਿਆ ਇਹ 13ਵਾਂ ਵੱਡਾ ਸੋਨੇ ਦਾ ਆਂਡਾ ਹੈ, ਜਿਸ ਨੂੰ ਕੈਡਬਰੀ ਨੇ ਬਣਾਇਆ ਸੀ। ਅਸਲ ਵਿਚ ਇਨ੍ਹਾਂ ਆਂਡਿਆਂ ਨੂੰ ਕੰਪਨੀ ਦੇ ਛੋਟੇ ਵਪਾਰੀਆਂ ਨੂੰ ਸਨਮਾਨ ਦੇਣ ਲਈ ਬਣਾਇਆ ਸੀ।
ਦੂਜੇ ਪਾਸੇ ਆਂਡਾ ਬਣਾਉਣ ਵਾਲੇ ਜੌਹਰੀ ਨੇ ਦੱਸਿਆ ਕਿ ਆਂਡੇ ਦੀ ਲੰਬਾਈ ਕਰੀਬ ਤਿੰਨ ਇੰਚ ਹੈ, ਜਿਸ ਦਾ ਭਾਰ 323.6 ਗਰਾਮ ਹੈ।

About Sting Operation

Leave a Reply

Your email address will not be published. Required fields are marked *

*

themekiller.com