ਰੱਖੜੀ ਵਾਲੇ ਦਿਨ ਹੀ ਕਿਉਂ ਕੀਤਾ ਬਜ਼ੁਰਗ ਜੋੜੇ ਦਾ ਕਾਤਲ?

9
ਅੰਮ੍ਰਿਤਸਰ: ਰੱਖੜੀ ਵਾਲੇ ਦਿਨ ਅੰਮ੍ਰਿਤਸਰ ਦੇ ਨਵਾਂ ਕੋਟ ਇਲਾਕੇ ਵਿੱਚ ਰਹਿਣ ਵਾਲੇ ਬਜ਼ੁਰਗ ਪਤੀ-ਪਤਨੀ ਦੇ ਕਤਲ ਦੀ ਗੁੱਥੀ ਪੁਲਿਸ ਵੱਲੋਂ ਸੁਲਝਾ ਲਈ ਗਈ ਹੈ। ਪੁਲਿਸ ਜਲਦ ਹੀ ਇਨ੍ਹਾਂ ਮੁਲਜ਼ਮਾਂ ਬਾਰੇ ਖੁਲਾਸਾ ਕਰ ਸਕਦੀ ਹੈ। ਇਸ ਕਤਲ ਕੇਸ ਵਿੱਚ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਆਖਰ ਕਾਤਲਾਂ ਨੇ ਉਨ੍ਹਾਂ ਦਾ ਕਤਲ ਰੱਖੜੀ ਵਾਲੇ ਦਿਨ ਹੀ ਕਿਉਂ ਕੀਤਾ? ਕਤਲ ਪਿੱਛੇ ਅਸਲ ਵਜ੍ਹਾ ਕੀ ਸੀ? ਸ਼ੁਰੂਆਤੀ ਜਾਂਚ ਵਿੱਚ ਪੁਲਿਸ ਇਸ ਕਤਲ ਪਿੱਛੇ ਲੁੱਟ ਨੂੰ ਹੀ ਮੁੱਖ ਵਜ੍ਹਾ ਮੰਨ ਰਹੀ ਸੀ।
ਸੂਤਰਾਂ ਮੁਤਾਬਕ ਰਿਟਾਇਰਡ ਪ੍ਰਿੰਸੀਪਲ ਸੁਭਾਸ਼ ਚੰਦਰ ਤੇ ਉਸ ਦੀ ਪਤਨੀ ਰਿਟਾਇਰਡ ਅਧਿਆਪਕਾ ਕਮਲੇਸ਼ ਰਾਣੀ ਦੇ ਕਤਲ ਪਿੱਛੇ ਉਨ੍ਹਾਂ ਦੇ ਘਰ ਦੇ ਹੀ ਕਰੀਬ ਰਹਿਣ ਵਾਲਾ ਜੋੜਾ ਸੀ। ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜੋੜਾ ਕਤਲ ਤੋਂ ਬਾਅਦ ਆਪਣੇ ਘਰ ਤੋਂ ਗਾਇਬ ਸੀ। ਪੁਲਿਸ ਨੂੰ ਸ਼ੱਕ ਹੋਣ ‘ਤੇ ਇਨ੍ਹਾਂ ਦੋਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਕਤਲ ਕੀਤੇ ਗਏ ਪਤੀ-ਪਤਨੀ ਦੇ ਦੋਵੇਂ ਬੇਟੇ ਵਿਦੇਸ਼ ਵਿੱਚ ਰਹਿੰਦੇ ਸਨ। ਉਨ੍ਹਾਂ ਦੇ ਅੰਮ੍ਰਿਤਸਰ ਪਹੁੰਚਣ ‘ਤੇ ਹੀ ਦੋਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਰੱਖੜੀ ਵਾਲੇ ਦਿਨ ਦੁਪਿਹਰ ਵੇਲੇ ਜਦੋਂ ਸੁਭਾਸ਼ ਚੰਦਰ ਦੀ ਭੈਣ ਆਪਣੇ ਭਰਾ ਨੂੰ ਰੱਖਦੀ ਬੰਨ੍ਹਣ ਲਈ ਆਈ ਸੀ ਤਾਂ ਉਸ ਨੇ ਆਪਣੇ ਭਰਾ ਤੇ ਭਾਬੀ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਵੇਖਣ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਸੀ। ਪੁਲਿਸ ਨੂੰ ਮੌਕੇ ਤੋਂ ਤਿੱਖਾ ਸੂਆ ਤੇ ਪੇਚਕਸ ਵੀ ਬਰਾਮਦ ਹੋਇਆ ਸੀ। ਕਾਤਲਾਂ ਵੱਲੋਂ ਬਜ਼ੁਰਗ ਜੋੜੇ ਦਾ ਕਤਲ ਕਾਰਨ ਮਗਰੋਂ ਘਰ ਵਿੱਚੋਂ ਗਿਹਣੇ ਤੇ ਨਕਦੀ ਵੀ ਚੋਰੀ ਕਰ ਲਈ ਗਈ ਸੀ। ਪਹਿਲਾਂ ਪੁਲਿਸ ਇਸ ਮਾਮਲੇ ਨੂੰ ਸਿਰਫ ਲੁੱਟ ਦਾ ਮਾਮਲਾ ਹੀ ਮੰਨ ਰਹੀ ਸੀ ਪਰ ਹੁਣ ਘਰ ਦੇ ਬਿਲਕੁਲ ਨਜ਼ਦੀਕ ਰਹਿਣ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਪੁਲਿਸ ਇਸ ਕਤਲ ਕੇਸ ਬਾਰੇ ਜਲਦ ਕੋਈ ਵੱਡਾ ਖੁਲਾਸਾ ਕਰ ਸਕਦੀ ਹੈ।

About Sting Operation

Leave a Reply

Your email address will not be published. Required fields are marked *

*

themekiller.com