ਲੋਕਾਂ ਦੀਆ ਗੁੱਤਾਂ ਕੱਟਣ ਵਾਲੀ ਸ਼ੈਅ ਹੋਈ ਬੇਨਕਾਬ

18
ਜਲੰਧਰ:ਪਹਿਲਾਂ ਦੇਸ਼ ਅੰਦਰ ਵਾਲ ਕੱਟਣ ਵਾਲੇ ਗਿਰੋਹ ਦੀ ਦਹਿਸ਼ਤ ਅਤੇ ਫਿਰ ਸ਼ੋਸਲ ਮੀਡੀਆ ‘ਤੇ ਕੁਝ ਦਿਨ ਪਹਿਲਾਂ ਵਾਇਰਲ ਹੋਈਆਂ ਵਾਲ ਕੱਟਣ ਦੀਆਂ ਤਸਵੀਰਾਂ ਨੇ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਸ਼ੋਸਲ ਮੀਡੀਆ ‘ਤੇ ਵਾਇਰਲ ਹੋਈ ਇਸ ਕੀੜੇ ਦੀ ਫੋਟੋ ਬਾਰੇ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਫੋਟੋ ਵਾਲੇ ਕੀੜੇ ਦਾ ਨਾਂ ‘ਮੈਕੀ’ ਹੈ ਅਤੇ ਇਹ ਜਿਸ ਦੇ ਸਿਰ ‘ਤੇ ਬੈਠ ਜਾਂਦਾ ਹੈ, ਉਸ ਦੇ ਵਾਲ ਕੱਟ ਦਿੰਦਾ ਹੈ ਅਤੇ ਉਕਤ ਵਿਅਕਤੀ ਨੂੰ ਬੇਹੋਸ਼ ਕਰ ਦਿੰਦਾ ਹੈ।ਇਸ ਉਡਣ ਵਾਲੇ ਕੀੜੇ ਕਾਰਨ ਲੋਕ ਕਾਫੀ ਦਹਿਸ਼ਤ’ਚ ਹਨ ਅੱਜ ਰਾਤ ਸਥਾਨਕ ਪੁਰਾਣੀ ਸਬਜ਼ੀ ਮੰਡੀ-ਡਾਲਫਿਨ ਹੋਟਲ ਨੇੜੇ ਕੁਝ ਲੋਕਾਂ ਨੇ ਇਸ ਤਰ੍ਹਾਂ ਦੇ ਕੀੜੇ ਨੂੰ ਕਾਬੂ ਕਰਕੇ ਦਾਅਵਾ ਕੀਤਾ ਹੈ ਕਿ ਇਹ ਕਾਬੂ ਕੀਤਾ ਗਿਆ ਕੀੜਾ ‘ਮੈਕੀ’ ਹੈ।ਲੋਕ ਬੇਸ਼ੱਕ ਕੀੜੇ ਨੂੰ ਦਾਅਵੇ ਨਾਲ ਵਾਲ ਕੱਟਣ ਵਾਲਾ ਦੱਸ ਰਹੇ ਹੋਣ ਪਰ ਅਸਲੀਅਤ ਕੀ ਹੈ, ਇਸ ਬਾਰੇ ‘ਚ ਹਲੇਂ ਕੁਝ ਕਿਹਾ ਨਹੀਂ ਜਾ ਸਕਦਾ। ਪਰ ਇਕ ਗੱਲ ਜ਼ਰੂਰ ਹੈ ਕਿ ਇਸ ਕੀੜੇ ਦੇ ਫੜੇ ਜਾਣ ਕਾਰਨ ਲੋਕਾਂ ਨੇ ਕੁਝ ਹੱਦ ਤੱਕ ਸੁੱਖ ਦਾ ਸਾਹ ਜ਼ਰੂਰ ਲਿਆ ਹੈ।

About Sting Operation

Leave a Reply

Your email address will not be published. Required fields are marked *

*

themekiller.com