ਲੰਡਨ ‘ਚ ਭਾਰਤੀ ਜੋੜੇ ਦੀ ਬੇਟੀ ਨੂੰ ਕੁੜੀ ਮੰਨਣ ਤੋਂ ਇਨਕਾਰ, ਠੋਕਿਆ ਮੁਕੱਦਮਾ

2
ਲੰਡਨ: ਇੱਕ ਅੱਠ ਸਾਲ ਦੀ ਭਾਰਤੀ ਮੂਲ ਦੀ ਟ੍ਰਾਂਸਜੈਂਡਰ ਲੜਕੀ ਤੇ ਉਸ ਦੇ ਪਰਿਵਾਰ ਨੇ ਅਮਰੀਕਾ ਦੇ ਇੱਕ ਸਕੂਲ ‘ਤੇ ਕੇਸ ਦਾਇਰ ਕੀਤਾ ਹੈ। ਦੋਸ਼ ਇਹ ਲਾਇਆ ਹੈ ਕਿ ਸਕੂਲ ਵੱਲੋਂ ਉਨ੍ਹਾਂ ਦੀ ਬੇਟੀ ਨੂੰ ਜ਼ਬਰਦਸਤੀ ਲੜਕੇ ਦੀ ਯੂਨੀਫ਼ਾਰਮ (ਵਰਦੀ) ਪਹਿਨਣ ਲਈ ਮਜਬੂਰ ਕੀਤਾ ਗਿਆ। ਉਸ ਦੇ ਚੁਣੇ ਹੋਏ ਨਾਂ ਨਾਲ ਬੁਲਾਉਣ ਤੋਂ ਇਨਕਾਰ ਕੀਤਾ ਗਿਆ ਹੈ।
ਲਾਸ ਏਂਜਲਸ ਟਾਈਮਜ਼ ਦੀ ਰਿਪੋਰਟ ਅਨੁਸਾਰ ਪ੍ਰਿਆ ਸ਼ਾਹ ਤੇ ਜਸਪ੍ਰੀਤ ਬਰਾੜ ਨੇ ਕੈਲੇਫੋਰਨੀਆ ਸਥਿਤ ਹੈਰੀਟੇਜ ਓਕ ਪ੍ਰਾਈਵੇਟ ਐਜੂਕੇਸ਼ਨ ਤੇ ਉਸ ਦੀ ਮੂਲ ਕੰਪਨੀ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ। ਪ੍ਰਿਆ ਤੇ ਜਸਪ੍ਰੀਤ ਦਾ ਇਲਜ਼ਾਮ ਹੈ ਕਿ ਸਕੂਲ ਨੇ ਉਨ੍ਹਾਂ ਦੀ ਬੇਟੀ ਨੂੰ ਉਸ ਦੇ ਅਸਲੀ ਨਾਂ ਨਿੱਕੀ ਬਰਾੜ ਸੱਦਣ ਤੋਂ ਇਨਕਾਰ ਕਰ ਦਿੱਤਾ। ਇਹ ਮੁਕੱਦਮਾ ਪਿਛਲੇ ਹਫ਼ਤੇ ਆਰੇਂਜ ਕਾਉਂਟੀ ਸੁਪੀਰੀਅਰ ਕੋਰਟ ਵਿੱਚ ਦਾਇਰ ਕੀਤਾ ਗਿਆ ਹੈ।
ਇਲਜ਼ਾਮ ਹੈ ਕਿ ਕੈਲੇਫੋਰਨੀਆ ਦੇ ਯੋਰਬਾ ਲਿੰਡਾ ਦੇ ਹੈਰੀਟੇਜ ਓਕ ਪ੍ਰਾਈਵੇਟ ਐਜੂਕੇਸ਼ਨ ਨਿੱਕੀ ਨੂੰ ਉਸ ਦੀ ਯੂਨੀਫ਼ਾਰਮ ਨਹੀਂ ਪਹਿਨਣ ਦਿੰਦਾ। ਉਹ ਜਿਸ ਵਾਸ਼ਰੂਮ ਦੀ ਵਰਤੋਂ ਕਰਨਾ ਚਾਹੁੰਦੀ ਹੈ, ਉਹ ਨਹੀਂ ਕਰਨ ਦਿੰਦਾ। ਉਹ ਉਸ ਨੂੰ ਲੜਕੀ ਨਹੀਂ ਮੰਨਦੇ। ਰਿਪੋਰਟ ਅਨੁਸਾਰ ਇਲਜ਼ਾਮ ਹੈ ਕਿ ਸਕੂਲ ਨੇ ਕੈਲੇਫੋਰਨੀਆ ਦੇ ਕਾਨੂੰਨ ਅਨੁਸਾਰ ਸਿਵਲ ਰਾਈਟਸ ਐਕਟ ਦਾ ਉਲੰਘਣ ਕੀਤਾ ਹੈ। ਇਸ ਕਾਨੂੰਨ ਵਿੱਚ ਯੌਨ ਤੇ ਲੈਂਗਿਕ ਦੇ ਆਧਾਰ ‘ਤੇ ਭੇਦਭਾਵ ਕਰਨ ‘ਤੇ ਪੂਰੀ ਤਰ੍ਹਾਂ ਰੋਕ ਹੈ।

About Sting Operation

Leave a Reply

Your email address will not be published. Required fields are marked *

*

themekiller.com