ਏਟੀਐੱਮ ‘ਚੋਂ ਨਿਕਲਣਗੇ ਸਿਰਫ 100 ਦੇ ਨੋਟ

12
ਨਵੀਂ ਦਿੱਲੀ: ਦੇਸ਼ ‘ਚ ਨਕਦ ਲੈਣ-ਦੇਣ ਘਟਾਉਣ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਡੇ ਮੁੱਲ ਦੇ ਨੋਟਾਂ ਦੀ ਗਿਣਤੀ ਹੌਲੀ-ਹੌਲੀ ਘੱਟ ਕਰ ਰਹੀ ਹੈ। ਏ.ਟੀ.ਐੱਮ. ‘ਚ 2000 ਰੁਪਏ ਦੇ ਨੋਟ ਪਾਉਣ ਦੀ ਗਿਣਤੀ ਪਹਿਲਾਂ ਹੀ ਘੱਟ ਕਰ ਦਿੱਤੀ ਗਈ ਸੀ ਤੇ ਹੁਣ ਇਸ ਦੇ ਨਾਲ ਹੀ 500 ਰੁਪਏ ਦੇ ਨੋਟਾਂ ਦੀ ਗਿਣਤੀ ਵੀ ਘੱਟ ਕਰ ਦਿੱਤੀ ਜਾਵੇਗੀ। ਸਾਲ ਦੇ ਅੰਤ ਤੱਕ ਜ਼ਿਆਦਾਤਰ ਏ.ਟੀ.ਐੱਮ. ‘ਚੋਂ ਸਿਰਫ਼ 100 ਰੁਪਏ ਦੇ ਨੋਟ ਹੀ ਨਿਕਲਣਗੇ। ਆਰ.ਬੀ.ਆਈ. ਨੇ ਫਿਲਹਾਲ ਬੈਂਕਾਂ ਨੂੰ ਆਪਣੇ ਕੁੱਲ ਏ.ਟੀ.ਐੱਮਜ਼. ‘ਚੋਂ ਘੱਟੋ-ਘੱਟ 10 ਫ਼ੀਸਦੀ ‘ਚ ਸਿਰਫ਼ ਸੌ ਰੁਪਏ ਦੇ ਨੋਟਾਂ ਦੀ ਨਕਦ ਨਿਕਾਸੀ ਦਾ ਨਿਰਦੇਸ਼ ਦਿੱਤਾ ਹੈ। ਇਹ ਨਿਰਦੇਸ਼ ਪਹਿਲਾਂ ਬੀਤੇ ਸਾਲ ਅਕਤੂਬਰ ‘ਚ ਜਾਰੀ ਕੀਤਾ ਗਿਆ ਪ੍ਰੰਤੂ ਨੋਟਬੰਦੀ ਕਾਰਨ ਇਸ ‘ਤੇ ਅਣਐਲਾਨੀ ਰੋਕ ਲਾ ਦਿੱਤੀ ਗਈ ਸੀ ਤਾਂ ਕਿ ਨਕਦੀ ਸੰਕਟ ਹੋਰ ਨਾ ਵਧੇ। ਹੁਣ ਆਰ.ਬੀ.ਆਈ. ਵੱਲੋਂ ਫਿਰ ਤੋਂ ਬੈਂਕਾਂ ਨੂੰ ਇਸ ਆਦੇਸ਼ ‘ਤੇ ਅਮਲ ਕਰਨ ਲਈ ਕਿਹਾ ਗਿਆ ਹੈ। ਭਾਰਤੀ ਸਟੇਟ ਬੈਂਕ ਦੇ ਉੱਚ ਅਹੁਦੇ ਵਾਲੇ ਸੂਤਰਾਂ ਮੁਤਾਬਿਕ ਅਜਿਹੇ ਏ.ਟੀ.ਐੱਮ. ਲਾਉਣ ਦੇ ਆਦੇਸ਼ ਮਿਲੇ ਹਨ। ਪਹਿਲਾਂ ਵੀ ਇਹ ਆਦੇਸ਼ ਆਇਆ ਸੀ। ਇਹ ਏ.ਟੀ.ਐੱਮ. ਖਾਸਕਰ ਬਾਜ਼ਾਰਾਂ, ਭੀੜ ਵਾਲੇ ਇਲਾਕੇ ਅਤੇ ਵੱਧ ਵਿੱਕਰੀ ਵਾਲੇ ਬਾਜ਼ਾਰਾਂ ‘ਚ ਲੱਗਣਗੇ। ਬੈਂਕ ਆਫ਼ ਬੜੋਦਾ ਦੇ ਇਕ ਅਧਿਕਾਰੀ ਨੇ ਦੱਸਿਆ ਇਸ ਦਿਸ਼ਾ ‘ਚ ਕੰਮ ਸ਼ੁਰੂ ਹੋ ਗਿਆ ਹੈ।

About Sting Operation

Leave a Reply

Your email address will not be published. Required fields are marked *

*

themekiller.com