ਪੁਲਿਸ ਨਾਲ ਮਿਲ ਕੇ ਲੋਕਾਂ ਨੇ ਦਿੱਤੀ ਘੋੜੇ ਨੂੰ ਫਾਂਸੀ

14
ਜੀਂਦ: ਹਰਿਆਣਾ ਦੇ ਜੀਂਦ ਵਿੱਚ ਬੇਜ਼ੁਬਾਨ ਘੋੜੇ ਨਾਲ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਜੀਂਦ ਵਿੱਚ ਇਸ ਘੋੜੇ ਨੂੰ ਸੜਕ ‘ਤੇ ਸ਼ਰ੍ਹੇਆਮ ਫਾਂਸੀ ਲਾ ਕੇ ਮਾਰ ਦਿੱਤਾ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਲੋਕਾਂ ਨੇ ਪੁਲਿਸ ਦੀ ਹਾਜ਼ਰੀ ਵਿੱਚ ਇਸ ਜਾਨਵਰ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਾਰਦਾਤ ਜੀਂਦ ਦੇ ਗੋਹਾਣਾ ਰੋਡ ਦੀ ਹੈ। ਮਨੁੱਖ ਦੀ ਹੈਵਾਨੀਅਤ ਦਾ ਸ਼ਿਕਾਰ ਹੋਏ ਇਸ ਘੋੜੇ ਦਾ ਕਸੂਰ ਇਹ ਸੀ ਕਿ ਉਸ ਨੇ ਕੁਝ ਰਾਹਗੀਰਾਂ ਨੂੰ ਟੱਕਰ ਮਾਰ ਦਿੱਤੀ ਸੀ। ਉਸ ਦੇ ਅਜਿਹਾ ਕਰਨ ‘ਤੇ ਲੋਕਾਂ ਨੇ ਉਸ ਨੂੰ ਪਾਗਲ ਕਰਾਰ ਦੇ ਦਿੱਤਾ। ਪਹਿਲਾਂ ਘੋੜੇ ਦੇ ਪੈਰਾਂ ਨੂੰ ਰੱਸਿਆਂ ਨਾਲ ਬੰਨ੍ਹਿਆ ਗਿਆ ਤੇ ਫਿਰ ਗਲ਼ ਵਿੱਚ ਰੱਸਾ ਪਾ ਕੇ ਮੌਕੇ ‘ਤੇ ਹਾਜ਼ਰ ਲੋਕਾਂ ਨੇ ਖਿੱਚਣਾ ਸ਼ੁਰੂ ਕਰ ਦਿੱਤਾ। ਸਾਹ ਘੁੱਟਣ ਨਾਲ ਥੋੜ੍ਹੇ ਹੀ ਸਮੇਂ ਵਿੱਚ ਘੋੜੇ ਨੇ ਸੜਕ ‘ਤੇ ਹੀ ਦਮ ਤੋੜ ਦਿੱਤਾ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਦਰਿੰਦਗੀ ਭਰੇ ਕਾਰਨਾਮੇ ਨੂੰ ਪੁਲਿਸ ਦੀ ਸ਼ਹਿ ਪ੍ਰਾਪਤ ਸੀ। ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਵਿੱਚ ਆਮ ਲੋਕਾਂ ਦੇ ਨਾਲ-ਨਾਲ ਪੁਲਿਸ ਵਾਲੇ ਵੀ ਸ਼ਾਮਲ ਸਨ।

About Sting Operation

Leave a Reply

Your email address will not be published. Required fields are marked *

*

themekiller.com