ਭਾਰਤ ਦੇ ਮੁਸਲਮਾਨਾਂ ‘ਚ ਬੇਚੈਨੀ ਤੇ ਅਸੁਰੱਖਿਆ ਕਿਉਂ?

17
ਨਵੀਂ ਦਿੱਲੀ: ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਕਿਹਾ ਹੈ ਕਿ ਦੇਸ਼ ਦੇ ਮੁਸਲਮਾਨ ਭਾਈਚਾਰੇ ਵਿੱਚ ਅੱਜ ਅਸੁਰੱਖਿਆ ਤੇ ਬੇਚੈਨੀ ਦਾ ਮਾਹੌਲ ਹੈ। ਖ਼ਬਰ ਏਜੰਸੀ ਪੀ.ਟੀ.ਆਈ. ਮੁਤਾਬਕ ਹਾਮਿਦ ਅੰਸਾਰੀ ਨੇ ਇਹ ਗੱਲ ਰਾਜ ਸਭਾ ਟੀ.ਵੀ. ਨੂੰ ਦਿੱਤੇ ਇੰਟਰਵਿਊ ਵਿੱਚ ਕਹੀ ਹੈ। ਉਪ ਰਾਸ਼ਟਰਪਤੀ ਦੇ ਅਹੁਦੇ ‘ਤੇ ਹਾਮਿਦ ਅੰਸਾਰੀ ਦੇ ਦੂਜੇ ਕਾਰਜਕਾਲ ਦਾ ਅੱਜ ਆਖ਼ਰੀ ਦਿਨ ਹੈ। ਉਪ-ਰਾਸ਼ਟਰਪਤੀ ਵਜੋਂ ਹਾਮਿਦ ਅੰਸਾਰੀ ਨੇ ਰਾਜ ਸਭਾ ਟੀ.ਵੀ. ਨੂੰ ਦਿੱਤੇ ਆਪਣੇ ਆਖ਼ਰੀ ਇੰਟਰਵਿਊ ਵਿੱਚ ਕਈ ਅਜਿਹੀਆਂ ਟਿੱਪਣੀਆਂ ਕੀਤੀਆਂ ਜੋ ਮੋਦੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਵਾਲੀਆਂ ਹੋ ਸਕਦੀਆਂ ਹਨ। ਹਾਮਿਦ ਅੰਸਾਰੀ ਨੇ ਆਪਣੇ ਇੰਟਰਵਿਊ ਵਿੱਚ ਕਿਹਾ,”ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਦੇਸ਼ ਦੇ ਮੁਸਲਮਾਨ ਭਾਈਚਾਰੇ ਵਿੱਚ ਬੇਚੈਨੀ ਤੇ ਅਸੁਰੱਖਿਆ ਦੀ ਭਾਵਨਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਮੈਨੂੰ ਅਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਭਾਰਤ ਦਾ ਸਮਾਜ ਸਦੀਆਂ ਤੋਂ ਬਹੁਵਾਦੀ ਰਿਹਾ ਹੈ, ਪਰ ਸਭ ਲਈ ਹਾਂਪੱਖੀ ਵਾਲਾ ਇਹ ਮਾਹੌਲ ਹੁਣ ਖ਼ਤਰੇ ਵਿੱਚ ਹੈ। ਲੋਕਾਂ ਦੇ ਭਾਰਤੀ ਹੋਣ ‘ਤੇ ਸਵਾਲ ਖੜ੍ਹੇ ਕਰਨ ਦੀ ਇਹ ਨਵੀਂ ਧਾਰਨਾ ਵੀ ਬੇਹੱਦ ਚਿੰਤਾਜਨਕ ਹੈ।” ਉਪ-ਰਾਸ਼ਟਰਪਤੀ ਅੰਸਾਰੀ ਨੇ ਇੰਟਰਵਿਊ ਦੌਰਾਨ ਇਹ ਵੀ ਕਿਹਾ,”ਲੋਕਾਂ ਉੱਤੇ ਭੀੜ ਦੇ ਵਧਦੇ ਹਮਲੇ, ਅੰਧਵਿਸ਼ਵਾਸ ਦਾ ਵਿਰੋਧ ਕਰਨ ਵਾਲਿਆਂ ਦੀਆਂ ਹੱਤਿਆਵਾਂ ਤੇ ਕਥਿਤ ਤੌਰ ‘ਤੇ ਘਰ ਵਾਪਸੀ ਦੇ ਮਾਮਲੇ ਭਾਰਤੀ ਕਦਰਾਂ ਕੀਮਤਾਂ ਵਿੱਚ ਆ ਰਹੇ ਨਿਘਾਰ ਦੇ ਉਦਾਹਰਨ ਹਨ। ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਕਾਨੂੰਨ ਵਿਵਸਥਾ ਨੂੰ ਲਾਗੂ ਕਰਨ ਦੀ ਸਰਕਾਰੀ ਅਧਿਕਾਰੀਆਂ ਦੀ ਸਮਰੱਥਾ ਵੀ ਵੱਖ-ਵੱਖ ਪੱਧਰਾਂ ਉੱਤੇ ਖ਼ਤਮ ਹੋ ਰਹੀ ਹੈ।” ਉਪ-ਰਾਸ਼ਟਰਪਤੀ ਨੇ ਇੰਟਰਵਿਯੂ ਵਿੱਚ ਇਹ ਵੀ ਕਿਹਾ ਕਿ ਉਨ੍ਹਾਂ ਦੇਸ਼ ਵਿੱਚ ਵਧਦੀ ਅਸਹਿਣਸ਼ੀਲਤਾ ਦਾ ਮੁੱਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸਰਕਾਰ ਦੇ ਹੋਰਨਾਂ ਮੰਤਰੀਆਂ ਸਾਹਮਣੇ ਵੀ ਉਠਾ ਚੁੱਕੇ ਹਨ।

About Sting Operation

Leave a Reply

Your email address will not be published. Required fields are marked *

*

themekiller.com