ਸਮੁੰਦਰ ‘ਚ ਡੋਬ ਦਿੱਤੇ 50 ਅੱਲੜ ਪਰਵਾਸੀ!

15
ਜਨੇਵਾ: ਇੰਨਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ (IOM) ਨੇ ਕਿਹਾ 50 ਅੱਲੜ ਅਫਰੀਕਨ ਯਮਨ ਦੇ ਤੱਟ ‘ਤੇ ਆਪਣੇ ਤਸਕਰ ਵੱਲੋਂ “ਜਾਣਬੁਝ ਕੇ ਡੋਬ” ਦਿੱਤੇ ਗਏ ਸਨ। UN ਏਜੰਸੀ ਨੇ ਕਿਹਾ 20 ਸੋਮਾਲੀ ਤੇ ਇਥੋਪੀਅਨ ਪ੍ਰਵਾਸੀ ਜੋ ਤਕਰੀਬਨ 16 ਸਾਲ ਦੇ ਹਨ, ਉਨ੍ਹਾਂ ਨੂੰ ਸ਼ਬਾਵਾ ਸਮੁੰਦਰ ਵਿੱਚ ਜ਼ਬਰਦਸਤੀ ਭੇਜਿਆ ਗਿਆ। ਇਨ੍ਹਾਂ ਅੱਲੜਾਂ ਨੂੰ ਯਮਨ ਰਾਹੀਂ ਗਲਫ਼ ਦੇਸ਼ਾਂ ‘ਭੇਜਿਆ ਗਿਆ। ਗਸ਼ਤ ਦੌਰਾਨ, IOM ਦੇ ਕਰਮਚਾਰੀਆਂ ਨੂੰ ਸ਼ਬਾਵਾ ਦੇ ਇੱਕ ਕਿਨਾਰੇ 29 ਪਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ। ਇੰਨਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਦੇ ਅਧਿਕਾਰੀਆਂ ਮੁਤਾਬਕ ਜ਼ਿੰਦਾ ਬਚੇ ਲੋਕਾਂ ਨੇ ਦੱਸਿਆ ਕਿ ਬੀਚ ‘ਤੇ ਉਨ੍ਹਾਂ ਦੇ ਸਹਿਕਰਮੀਆਂ ਨੂੰ ਦੱਸਿਆ ਕਿ ਤਸਕਰ ਨੇ ਉਨ੍ਹਾਂ ਨੂੰ ਸਮੁੰਦਰ ਦੇ ਨੇੜੇ ਸੁਰੱਖਿਆ ਅਧਿਕਾਰੀਆਂ ਨੂੰ ਦੇਖ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਸੀ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਤਸਕਰ ਕਾਰੋਬਾਰ ਵਾਸਤੇ ਮੁੜ ਸੋਮਾਲੀਆ ਚਲਾ ਗਿਆ ਸੀ ਤੇ ਹੋਰ ਪ੍ਰਵਾਸੀਆਂ ਨੂੰ ਯਮਨ ਦੇ ਰਸਤੇ ਲੈ ਕੇ ਆਉਗਾ। ਇਹ ਮਾਈਗ੍ਰੇਸ਼ਨ ਰੂਟ ‘ਤੇ ਪਰਵਾਸੀਆਂ ਦੀ ਪੀੜ ਬਹੁਤ ਹੈ। ਨੌਜਵਾਨ ਲੋਕ ਤਸਕਰਾਂ ਨੂੰ ਬਿਹਤਰ ਭਵਿੱਖ ਦੀ ਗਲਤ ਆਸ ਨਾਲ ਪੈਸੇ ਦਿੰਦੇ ਹਨ। ਤਸਕਰ ਲਾਲ ਸਮੁੰਦਰ ਤੇ ਗਲਫ਼ ਆਫ ਅਡੈਨ ਵਿੱਚ ਸਰਗਰਮ ਹਨ।

About Sting Operation

Leave a Reply

Your email address will not be published. Required fields are marked *

*

themekiller.com