ਹੁਣ ਇੱਥੇ ਵੀ ਜਲਦ ਹੀ ਜ਼ਰੂਰੀ ਹੋਵੇਗਾ ‘ਆਧਾਰ ਕਾਰਡ’

19
ਸ਼ੇਅਰ ਅਤੇ ਮਿਊਚਅਲ ਫੰਡ ਯੂਨਿਟਸ ਖਰੀਦਣ ਲਈ ਜਲਦ ਹੀ ਆਧਾਰ ਨੰਬਰ ਨੂੰ ਜ਼ਰੂਰੀ ਕੀਤਾ ਜਾ ਸਕਦਾ ਹੈ। ਸਰਕਾਰ ਅਤੇ ਸਕਿਓਰਿਟੀਜ਼ ਐਂਡ ਐਕਸਚੇਂਜ਼ ਬੋਰਡ ਆਫ ਇੰਡੀਆ (ਸੇਬੀ) ਆਧਾਰ ਕਾਰਡ ਨੂੰ ਵਿੱਤੀ ਬਾਜ਼ਾਰ ਟ੍ਰਾਂਜੈਕਸ਼ਨ ਨਾਲ ਲਿੰਕ ਕਰਨ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਸ਼ੇਅਰ ਬਾਜ਼ਾਰ ਜ਼ਰੀਏ ਕਾਲੇ ਧਨ ਨੂੰ ਸਫੇਦ ਬਣਾਉਣ ਦੀ ਖੇਡ ਨੂੰ ਰੋਕਣ ‘ਚ ਮਦਦ ਮਿਲੇਗੀ। ਸੂਤਰਾਂ ਨੇ ਦੱਸਿਆ ਕਿ ਸਰਕਾਰ ਨੂੰ ਅਹਿਸਾਸ ਹੋ ਚੁੱਕਾ ਹੈ ਕਿ ਪੈਨ ਟੈਕਸ ਚੋਰੀ ਰੋਕਣ ਲਈ ਲੋੜੀਂਦਾ ਨਹੀਂ ਹੈ। ਇਸ ਲਈ ਉਹ ਆਧਾਰ ‘ਤੇ ਦਾਅ ਲਾ ਰਹੀ ਹੈ। ਅਜੇ ਦਲਾਲਾਂ ਜਾਂ ਮਿਊਚਅਲ ਫੰਡ ਕੰਪਨੀਆਂ ਨੂੰ ਆਧਾਰ ਨੰਬਰ ਨਹੀਂ ਦੱਸਣਾ ਹੁੰਦਾ ਹੈ ਅਤੇ ਨਿਵੇਸ਼ਕਾਂ ਦੀ ਪਛਾਣ ਪੈਨ ਜ਼ਰੀਏ ਹੁੰਦੀ ਹੈ। ਸੂਤਰਾਂ ਮੁਤਾਬਕ ਆਧਾਰ ਨੰਬਰ ਨੂੰ ਜਲਦ ਹੀ ਜ਼ਰੂਰੀ ਕਰ ਦਿੱਤਾ ਜਾਵੇਗਾ। ਹਾਲਾਂਕਿ ਇਹ ਨਹੀਂ ਪਤਾ ਹੈ ਕਿ ਇਸ ਦਾ ਐਲਾਨ ਕਦੋਂ ਹੋਵੇਗਾ। ਸਰਕਾਰ ਪਹਿਲਾਂ ਆਧਾਰ ਨੂੰ ਪੈਨ, ਬੈਂਕ ਖਾਤੇ ਅਤੇ ਮੋਬਾਇਲ ਫੋਨ ਨਾਲ ਲਿੰਕ ਕਰਨ ਦੀ ਗੱਲ ਕਹਿ ਚੁੱਕੀ ਹੈ। ਬੈਂਕ ਖਾਤੇ ਰੱਖਣ ਵਾਲਿਆਂ ਨੂੰ ਇਸ ਸਾਲ 31 ਦਸੰਬਰ ਤਕ ਆਧਾਰ ਨੰਬਰ ਆਪਣੇ ਬੈਂਕ ਨੂੰ ਦੇਣਾ ਹੋਵੇਗਾ। ਆਨਲਾਈਨ ਮਿਊਚਅਲ ਫੰਡ ਟ੍ਰਾਂਜੈਕਸ਼ਨ ਲਈ ਆਧਾਰ ਦੀ ਵਰਤੋਂ ਕੇ. ਵਾਈ. ਸੀ. ਲਈ ਕੀਤੀ ਜਾ ਸਕਦੀ ਹੈ। ਦਲਾਲਾਂ ਦਾ ਕਹਿਣਾ ਹੈ ਕਿ ਆਧਾਰ ਨੂੰ ਜ਼ਰੂਰੀ ਬਣਾਉਣ ਨਾਲ ਸ਼ੇਅਰ ਬਾਜ਼ਾਰ ਨਾਲ ਜੁੜੀਆਂ ਕੁਝ ਗੜਬੜੀਆਂ ਨੂੰ ਦੂਰ ਕਰਨ ‘ਚ ਮਦਦ ਮਿਲੇਗੀ। ਉੱਥੇ ਹੀ, ਇਕ ਦਲਾਲ ਫਰਮ ਦੇ ਸੀ. ਈ. ਓ. ਨੇ ਕਿਹਾ ਕਿ ਕੁਝ ਖੇਤਰੀ ਕੰਪਨੀਆਂ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਆਧਾਰ ਨੂੰ ਜ਼ਰੂਰੀ ਕੀਤੇ ਜਾਣ ਨਾਲ ਕਿੰਨੇ ਕੁ ਪੁਰਾਣੇ ਗਾਹਕ ਉਨ੍ਹਾਂ ਨਾਲ ਬਣੇ ਰਹਿਣਗੇ? ਪਰ ਇਹ ਅਸਥਾਈ ਮੁਸ਼ਕਿਲ ਹੋਵੇਗੀ।

About Sting Operation

Leave a Reply

Your email address will not be published. Required fields are marked *

*

themekiller.com