ਅਕਾਲੀ ਆਗੂ ਦੀਆਂ ਬੱਸਾਂ ‘ਤੇ ਕਾਂਗਰਸੀ ਸਵਾਰ!

56 Captain_Debt
ਚੰਡੀਗੜ੍ਹ (Pargat Singh Sadiora)- ਬੇਸ਼ੱਕ ਅਕਾਲੀ-ਕਾਂਗਰਸੀ ਸਿਆਸੀ ਮੰਚ ‘ਤੇ ਇਕ ਦੂਜੇ ਖ਼ਿਲਾਫ਼ ਅਕਸਰ ਹੀ ਆਪਣੀ ਭੜਾਸ ਕੱਢਦੇ ਨਜ਼ਰ ਆਉਂਦੇ ਹਨ ਪਰ ਗਿੱਦੜਬਾਹਾ ਵਿੱਚ ਬੀਤੇ ਦਿਨ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ। ਦੈਨਿਕ ਜਾਗਰਣ ਦੀ ਖਬਰ ਮੁਤਾਬਕ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਟਰਾਂਸਪੋਰਟ ਕੰਪਨੀ ‘ਨਿਊ ਦੀਪ’ ਦੀਆਂ ਬੱਸਾਂ ਕਾਂਗਰਸੀ ਵਰਕਰਾਂ ਅਤੇ ਕਿਸਾਨਾਂ ਨੂੰ ਲੈ ਕੇ ਮਾਨਸਾ ਵਿਖੇ ਹੋਣ ਵਾਲੀ ਰੈਲੀ ਲਈ ਰਵਾਨਾ ਹੋਈਆਂ।
ਜਾਣਕਾਰੀ ਮੁਤਾਬਕ ਗਿੱਦੜਬਾਹਾ ਹਲਕੇ ਤੋਂ 23 ਬੱਸਾਂ ਤੜਕਸਾਰ ਮਾਨਸਾ ਲਈ ਰਵਾਨਾ ਹੋਈਆਂ। ਇਹ ਬੱਸਾਂ ਦਾ ਕਿਰਾਇਆ ਵੀ ਨਹੀਂ ਵਸੂਲਿਆ ਗਿਆ ਜਦਕਿ ਇਨ੍ਹਾਂ ਬੱਸਾਂ ‘ਚ ਸਿਰਫ ਡੀਜ਼ਲ ਹੀ ਪਵਾਇਆ ਗਿਆ। ਭਾਵੇਂਕਿ ਸਰਕਾਰ ਵੱਲੋਂ 1200 ਰੁਪਏ ਕਿਰਾਇਆ ਅਤੇ 15 ਰੁਪਏ ਕਿਲੋਮੀਟਰ ਦੇ ਹਿਸਾਬ ਨਾਲ ਪੈਸੇ ਦੇਣ ਦਾ ਐਲਾਨ ਕੀਤਾ। ਇਸ ਕਾਰਨ ਹਲਕੇ ‘ਚ ਲੋਕਾਂ ‘ਚ ਖੂਬ ਚਰਚਾ ਹੋ ਰਹੀ ਹੈ ਕਿ ਬੇਸ਼ੱਕ ਇਹ ਲੀਡਰ ਪਾਰਟੀ ਤੌਰ ‘ਤੇ ਇਕ-ਦੂਜੇ ਦੇ ਦੁਸ਼ਮਣ ਨਜ਼ਰ ਆਉਂਦੇ ਪਰ ਅਸਲ ‘ਚ ਇਹ ਇਕ-ਦੂਜੇ ਨੂੰ ਨੁਕਸਾਨ ਨਹੀ ਪਹੁੰਚਾਉਂਦੇ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀਪ ਬੱਸ ਦੇ ਪ੍ਰਬੰਧਕ ਦਰਸ਼ਨ ਸਿੰਘ ਨੇ ਦੱਸਿਆ ਕਿ ਸਾਡੀਆਂ ਹਲਕੇ ਤੋਂ 23 ਬੱਸਾਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਾਨੂੰ ਕਿਰਾਇਆ ਨਹੀ ਸਿਰਫ ਤੇਲ ਹੀ ਦਿੱਤਾ ਗਿਆ ਹੈ।
ਖਾਸ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਕੋਟਭਾਈ ਥਾਣੇ ‘ਚ ਉਕਤ ਬੱਸ ਦੇ ਮਾਲਕ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਪਰਚਾ ਦਰਜ ਹੋਇਆ ਸੀ ਜਿਸ ਕਾਰਨ ਸਾਬਕਾ ਉਪ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੇ ਘਰ ਪੁੱਜ ਕੇ ਜੰਮ ਕੇ ਵਿਰੋਧ ਕੀਤਾ ਸੀ ਅਤੇ ਇਸ ਸਬੰਧੀ ਉਨ੍ਹਾਂ ਕਾਂਗਰਸ ਨੂੰ ਘੇਰਿਆ ਸੀ। ਇਸ ਤਰ੍ਹਾਂ 23 ਬੱਸਾਂ ਬਿਨਾਂ ਕਿਰਾਏ ਤੋਂ ਕਾਂਗਰਸ ਦੀ ਰੈਲੀ ਜਾਣੀਆਂ ਅੰਦਰਖਾਤੇ ਹੋਈ ਕੋਈ ਸੈਟਿੰਗ ਵੱਲ ਇਸ਼ਾਰਾ ਕਰਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com