ਅਮਰੀਕਾ ‘ਚ 133 ਸਾਲ ਬਾਦ ਕੜਾਕੇ ਦੀ ਠੰਢ,11 ਮੌਤਾਂ

28 winter-weather
ਨਿਊਯਾਰਕ(Sting Operation)- ਅਮਰੀਕਾ ‘ਚ ‘ਬੰਬ ਸਾਈਕਲੋਨ’ ਯਾਨੀ ਬਰਫੀਲੇ ਤੁਫਾਨ ਨਾਲ 11 ਵਿਅਕਤੀਆਂ ਦੀ ਮੌਤ ਹੋ ਗਈ ਹੈ। ਕਈ ਸੂਬਿਆਂ ‘ਚ ਐਮਰਜੈਂਸੀ ਦਾ ਐਲਾਨ ਕੀਤਾ ਹੋਇਆ ਹੈ। ਦੇਸ਼ ਦੇ ਕੁਝ ਹਿੱਸੇ ਬਰਫ਼ੀਲੇ ਤੂਫ਼ਾਨ ‘ਬੰਬ’ ਚੱਕਰਵਾਤ ਦੀ ਲਪੇਟ ‘ਚ ਹਨ। ਇਸ ਤੂਫ਼ਾਨ ਕਾਰਨ 5 ਹਜ਼ਾਰ ਦੇ ਕਰੀਬ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਅਮਰੀਕਾ ‘ਚ ਅਜਿਹੀ ਠੰਢ 133 ਸਾਲਾਂ ਬਾਅਦ ਪੈ ਰਹੀ ਹੈ।
ਫਲੋਰਿਡਾ ‘ਚ 30 ਸਾਲਾਂ ‘ਚ ਪਹਿਲੀ ਵਾਰ ਬਰਫ਼ਬਾਰੀ ਹੋਈ ਹੈ। ਅਮਰੀਕਾ ‘ਚ 90 ਫ਼ੀਸਦੀ ਹਿੱਸੇ ‘ਚ ਤਾਪਮਾਨ ਸਿਫ਼ਰ ਤੋਂ ਮਨਫ਼ੀ 35 ਤੱਕ ਪਹੁੰਚ ਗਿਆ ਹੈ। ਬੋਸਟਨ ਨੇ ਸਭ ਤੋਂ ਵੱਧ ਖ਼ਤਰਨਾਕ ਬਰਫ਼ੀਲੇ ਤੂਫ਼ਾਨ ਦਾ ਸਾਹਮਣਾ ਕੀਤਾ ਹੈ ਜਿੱਥੇ ਹੜ੍ਹ ਦਾ ਬਰਫ਼ੀਲਾ ਪਾਣੀ 15.1 ਫੁੱਟ ਤੱਕ ਉੱਪਰ ਪਹੁੰਚ ਗਿਆ, ਉੱਥੇ ਹੀ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ।
ਨਿਊਯਾਰਕ ਤੇ ਬੋਸਟਨ ‘ਚ ਸਕੂਲ, ਕਾਲਜ ਤੇ ਹੋਰ ਅਦਾਰੇ ਬੰਦ ਕਰ ਦਿੱਤੇ ਗਏ। ਸੜਕਾਂ ‘ਤੇ ਜੰਮੀ ਬਰਫ਼ ਕਾਰਨ ਗੱਡੀਆਂ ਆਪਸ ‘ਚ ਟਕਰਾ ਰਹੀਆਂ ਹਨ, ਜਿਸ ਕਾਰਨ ਦੱਖਣ-ਪੂਰਬੀ ਸੂਬਿਆਂ, ਉੱਤਰੀ ਤੇ ਦੱਖਣੀ ਕੈਰੋਲੀਨਾ ‘ਚ 4 ਮੌਤਾਂ ਹੋ ਗਈਆਂ ਹਨ। ‘ਬੰਬ ਸਾਈਕਲੋਨ’ ਦਾ ਅਸਰ ਸਿਰਫ਼ ਅਮਰੀਕਾ ‘ਚ ਹੀ ਨਹੀਂ, ਸਗੋਂ ਬਤਾਨੀਆ ਦੇ ਪੱਛਮੀ ਹਿੱਸੇ ‘ਚ ਤੇ ਆਇਰਲੈਂਡ ‘ਚ ਵੀ ਪਿਆ ਹੈ। ਬਰਤਾਨਵੀ ਮੌਸਮ ਵਿਭਾਗ ਨੇ ਵੀ ਬਰਫ਼ੀਲਾ ਤੂਫ਼ਾਨ ਆਉਣ ਦੀ ਸੰਭਾਵਨਾ ਪ੍ਰਗਟਾਈ ਹੈ।

About Sting Operation

Leave a Reply

Your email address will not be published. Required fields are marked *

*

themekiller.com