ਇਨਫ਼ਿਨੀਟੀ ਸਕ੍ਰੀਨ ਵਾਲਾ ਸੈਮਸੰਗ A8+ ਬੁਝਾਏਗਾ ਵਿਰੋਧੀਆਂ ਦੀ ਡਿਸਪਲੇਅ

27 Samsung_Galaxy
ਨਵੀਂ ਦਿੱਲੀ(Sting Operation)- ਦਿੱਗਜ ਦੱਖਣ ਕੋਰਆਈ ਕੰਪਨੀ ਸੈਮਸੰਗ ਦਾ ਨਵੇਂ ਸਾਲ ਦਾ ਆਗ਼ਾਜ਼ ਧਮਾਕਿਆਂ ਨਾਲ ਕਰਨ ਦਾ ਇਰਾਦਾ ਲਗਦਾ ਹੈ। ਕੰਪਨੀ ਦਾ ਨਵਾਂ ਮੱਧ-ਵਰਗੀ ਸਮਾਰਟਫ਼ੋਨ ਗੈਲੇਕਸੀ A8+ (2018) 10 ਜਨਵਰੀ ਨੂੰ ਲੌਂਚ ਹੋਣ ਵਾਲਾ ਹੈ। ਕੰਪਨੀ ਇਸ ਸਮਾਰਟਫ਼ੋਨ ਨੂੰ ਸਾਲ ਦੀ ਪਹਿਲਾ ਸਭ ਤੋਂ ਵੱਡੀ ਖੋਜ ਦੱਸ ਰਹੀ ਹੈ। ਭਾਰਤ ਵਿੱਚ ਇਹ ਗੈਲੇਕਸੀ ਫ਼ੋਨ ਸਿਰਫ ਅਮੇਜ਼ਨ ‘ਤੇ ਵਿਕੇਗਾ।
ਆਉਣ ਵਾਲੇ ਗੈਲੇਕਸੀ A8+ (2018) ਵਿੱਚ 6 ਇੰਚ ਦੀ ਸਕ੍ਰੀਨ ਹੈ ਜੋ 18:5:9 ਅਨੁਪਾਤ ਨਾਲ ਆਉਂਦੀ ਹੈ। ਸਮਾਰਟਫ਼ੋਨ ਵਿੱਚ (2.2GHz+ 1.6GHz) ਦਾ ਅੱਠ ਪਰਤੀ ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਫ਼ੋਨ ਰੈਮ ਦੇ ਦੋ ਵਿਕਲਪਾਂ ਤਹਿਤ ਆਵੇਗਾ, ਇੱਕ 4 ਜੀ.ਬੀ. ਤੇ 6 ਜੀ.ਬੀ. ਰੈਮ ਨਾਲ ਆਵੇਗਾ। ਇਸੇ ਤਰ੍ਹਾਂ 32 ਜੀ.ਬੀ. ਤੇ 64 ਜੀ.ਬੀ. ਦੀ ਸਟੋਰੇਜ ਸਮਰੱਥਾ ਦੇ ਵਿਕਲਪ ਵੀ ਦਿੱਤੇ ਜਾਣਗੇ ਜੋ 256 ਜੀ.ਬੀ. ਤਕ ਵਧਾਇਆ ਜਾ ਸਕੇਗਾ।
ਫ਼ੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਗੈਲੇਕਸੀ A8+ (2018) ਡੂਅਲ ਸੈਲਫੀ ਕੈਮਰੇ ਨਾਲ ਆਉਂਦਾ ਹੈ। ਇਸ ਵਿੱਚ 16 ਮੈਗਾਪਿਕਸਲ ਦਾ ਸਥਾਈ ਫੋਕਸ ਕੈਮਰਾ ਲੈਂਸ ਹੈ ਤੇ ਦੂਜਾ 8 ਮੈਗਾਪਿਕਸਲ ਵਾਲਾ ਲੈਂਸ ਹੈ। ਕੈਮਰੇ ਦਾ ਰੌਸ਼ਨੀ-ਛੇਦ (ਅਪਰਚਰ) f/1.7 ਦਿੱਤਾ ਗਿਆ ਹੈ, ਮਤਲਬ ਕਿ ਇਹ ਫ਼ੋਨ ਘੱਟ ਰੌਸ਼ਨੀ ਵਿੱਚ ਵੀ ਚੰਗੀ ਫ਼ੋਟੋ ਖਿੱਚ ਸਕਦਾ ਹੈ।
ਗੈਲੇਕਸੀ A8+ (2018) 3500 mAh ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ 4G LTE, ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ., ਐੱਨ.ਐੱਫ.ਸੀ. ਆਦਿ ਦਿੱਤੇ ਗਏ ਹਨ। ਕਿਆਸੇ ਹਨ ਕਿ ਕੰਪਨੀ ਨੇ ਇਸ ਫ਼ੋਨ ਦੀ ਕੀਮਤ 550 ਡਾਲਰ ਦੇ ਆਸ-ਪਾਸ ਰੱਖ ਰਹੀ ਹੈ। ਹਾਲਾਂਕਿ, ਭਾਰਤ ਵਿੱਚ ਇਸ ਦੇ ਮੁੱਲ ਬਾਰੇ ਹਾਲੇ ਤਕ ਕੋਈ ਖੁਲਾਸਾ ਨਹੀਂ ਕੀਤਾ ਹੈ।

About Sting Operation

Leave a Reply

Your email address will not be published. Required fields are marked *

*

themekiller.com