ਕਮਲਾ ਮਿਲਸ ਕਾਂਡ ‘ਚ ਇਕ ਮਾਲਕ ਗ੍ਰਿਫਤਾਰ

38 mumbi
ਮੁੰਬਈ(Sting Operation)- ਕਮਲਾ ਮਿਲਸ ਅੱਗ ਮਾਮਲੇ ‘ਚ ਮੁੰਬਈ ਪੁਲਿਸ ਨੇ ਮੋਜੋ ਬਿਸਟਰੋ ਰੈਸਟੋਰੈਂਟ ਦੇ ਇੱਕ ਮਾਲਕ ਯੁੱਗ ਪਾਠਕ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੰਬਈ ਪੁਲੀਸ ਨੇ ਕਮਲਾ ਮਿਲਸ ਪਰਿਸਰ ‘ਚ ‘1 ਐਬਵ’ ਪਬ ਮਾਲਿਕਾਂ ਦੇ ਟਿਕਾਣੇ ਬਾਰੇ ਸੂਚਨਾ ਦੇਣ ਵਾਲਿਆਂ ਨੂੰ ਇਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ।
ਪਬ ਮਾਲਿਕ ਕ੍ਰਪੇਸ਼ ਮਨਸੁਖਲਾਲ ਸਾਂਘਵੀ, ਜਿਗਰ ਸਾਂਘਵੀ ਤੇ ਅਭਿਜੀਤ ਮੰਕਾਰ ਤੇ ਯੁੱਗ ਪਾਠਕ ਘਟਨਾ ਤੋਂ ਬਾਅਦ ਹੀ ਫਰਾਰ ਸਨ। ਪਬ ‘ਚ ਲੱਗੀ ਅੱਗ ‘ਚ 15 ਲੋਕਾਂ ਦੀ ਮੌਤ ਹੋ ਗਈ ਸੀ ਤੇ 30 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ।
ਇਕ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਦੀਆਂ ਟੀਮਾਂ ਦੂਜੇ ਮਾਲਕਾਂ ਦਾ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕਰ ਰਹੀਆਂ ਹਨ। ਇਕ ਲੁਕਆਉਟ ਨੋਟਿਸ ਵੀ ਜਾਰੀ ਕੀਤਾ ਗਿਆ ਹੈ।

About Sting Operation

Leave a Reply

Your email address will not be published. Required fields are marked *

*

themekiller.com