ਕਾਰਡ ਤੇ ਪਿੰਨ ਤੋਂ ਬਗ਼ੈਰ ਚੱਲਣ ਵਾਲਾ ATM ਜਲਦ

Young woman withdrawing money from credit card at ATM

ਨਵੀਂ ਦਿੱਲੀ(Sting Operation)- ਪ੍ਰਾਈਵੇਟ ਸੈਕਟਰ ਦੇ ਯੈੱਸ ਬੈਂਕ ਨੇ ਗਾਹਕਾਂ ਨੂੰ ਹੁਣ ਅਜਿਹਾ ਏਟੀਐਮ ਦੇਣ ਦੀ ਯੋਜਨਾ ਬਣਾਈ ਹੈ ਜਿਸ ਨੂੰ ਚਲਾਉਣ ਲਈ ਉਨ੍ਹਾਂ ਨੂੰ ਨਾ ਕਾਰਡ ਦੀ ਲੋੜ ਪਵੇਗੀ ਅਤੇ ਨਾ ਹੀ ਪਿੰਨ ਦੀ। ਅਜਿਹਾ ਸੰਭਵ ਹੋ ਸਕੇਗਾ ਉਸ ਨਵੀਂ ਤਕਨੀਕ ਨਾਲ ਜੋ ਯੈੱਸ ਬੈਂਕ ਨੂੰ ਆਪਣੇ ਨਵੇਂ ਕਰਾਰ ਰਾਹੀਂ ਮਿਲੇਗੀ।
ਯੈੱਸ ਬੈਂਕ ਨੇ ਫਿਨਟੈਕ ਖੇਤਰ ਦੀ ਸਮਾਰਟਐਪ ਪੇ-ਨੀਅਰਬਾਏ ਟੈਕਨਲੋਜੀਜ਼ ਦੇ ਨਾਲ ਇਕਰਾਰ ਕੀਤਾ ਹੈ। ਇਸ ਕਰਾਰ ਦੇ ਤਹਿਤ ਨੀਅਰਬਾਏ ਟੈੱਕ ਬੈਂਕ ‘ਤੇ ਅਧਾਰਿਤ ਯੈੱਸ ਬੈਂਕ ਦੇ ਗਾਹਕਾਂ ਨੂੰ ਅਜਿਹਾ ਏ.ਟੀ.ਐੱਮ. ਮੁਹੱਈਆ ਕਰਵਾਏਗੀ ਜਿਸ ਵਿੱਚ ਕਾਰਡ ਜਾਂ ਪਿੰਨ ਦੀ ਜ਼ਰੂਰਤ ਨਹੀਂ ਹੋਵੇਗੀ। ਗਾਹਕ ਰਿਟੇਲਰਾਂ ਦੇ ਕੋਲ ਪੈਸੇ ਜਮ੍ਹਾਂ ਕਰਵਾ ਸਕਣਗੇ ਅਤੇ ਕਢਵਾ ਵੀ ਸਕਣਗੇ। ਯੈੱਸ ਬੈਂਕ ਅਤੇ ਨਿਅਰਬਾਏ ਨੇ ਇਸ ਸੇਵਾ ਨੂੰ ਸ਼ੁਰੂ ਕਰਨ ਦੇ ਲਈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡਿਆ ਦੇ ਨਾਲ ਕਾਫੀ ਚੰਗੀ ਤਰ੍ਹਾਂ ਜੁੜ ਕੇ ਕੰਮ ਕੀਤਾ ਹੈ।
ਯੈੱਸ ਬੈਂਕ ਨੇ ਬਿਆਨ ਵਿੱਚ ਕਿਹਾ ਕਿ ਪੇ-ਨਿਅਰਬਾਏ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਸਮਾਰਟਫੋਨ ‘ਤੇ ਕੀਤੀ ਜਾ ਸਕੇਗੀ। ਇਸ ਵਿੱਚ ਰਿਟੇਲ ਗਾਹਕਾਂ ਲਈ ਅਧਾਰ ਏਟੀਐਮ-ਅਧਾਰ ਬੈਂਕ ਸ਼ਾਖਾਵਾਂ ਦੇ ਰੂਪ ਵਿੱਚ ਕੰਮ ਕਰ ਸਕਣਗੀਆਂ ਅਤੇ ਨਕਦੀ ਜਮ੍ਹਾਂ ਕਰਵਾਉਣ ਜਾਂ ਕਢਵਾਉਣ ਦੀ ਸੁਵਿਧਾ ਦੇ ਸਕਣਗੀਆਂ।
ਅਧਾਰ ਨੰਬਰ ਅਤੇ ਉਂਗਲੀ ਦੀ ਛਾਪ ਦੀ ਵਰਤੋਂ ਕਰਕੇ ਗਾਹਕ ਉਨ੍ਹਾਂ ਥਾਵਾਂ ਤੋਂ ਨਕਦੀ ਕੱਢ ਸਕੇਗਾ ਜਾਂ ਕਿਸੇ ਵੀ ਤਰ੍ਹਾਂ ਦਾ ਦੂਸਰਾ ਟ੍ਰਾਂਜ਼ੈਕਸ਼ਨ ਕਰ ਸਕੇਗਾ। ਪੇ-ਨਿਅਰਬਾਏ ਅਧਾਰ ਏ.ਟੀ.ਐੱਮ. ਯੈੱਸ ਬੈਂਕ ਅਤੇ ਬਿਜ਼ਨੈਸ ਕਾਰਸਪੌਂਡੈਂਟ ਦੇ ਜ਼ਰੀਏ ਉਪਲੱਬਧ ਹੋਵੇਗੀ। ਇਸ ਦੇ ਨੈੱਟਵਰਕ ਵਿੱਚ 40,000 ਪੁਆਇੰਟ ਹੋਣਗੇ।

About Sting Operation

Leave a Reply

Your email address will not be published. Required fields are marked *

*

themekiller.com