ਚੰਡੀਗੜ੍ਹ-ਦਿੱਲੀ ਹਾਈਵੇ ‘ਤੇ ਚਾਰ ਭਲਵਾਨਾਂ ਦੀ ਮੌਤ

43 accident
ਨਵੀਂ ਦਿੱਲੀ(Sting Operation)- ਸੰਘਣੇ ਕੋਹਰੇ ਕਰਕੇ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਸਿੰਧੂ ਬਾਰਡਰ ਕੋਲ ਕਾਰ ਹਾਦਸੇ ਵਿੱਚ ਪਾਵਰ ਲਿਫਟਿੰਗ ਦੇ 4 ਖਿਡਾਰੀ ਹਲਾਕ ਹੋ ਗਏ। ਹਾਦਸੇ ਵਿੱਚ ਦੋ ਖਿਡਾਰੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਪੂਰੀ ਤਰ੍ਹਾਂ ਤਬਾਹ ਹੋ ਗਈ।
ਹਾਦਸੇ ਵਿੱਚ ਹਰੀਸ਼, ਟਿੰਕੂ, ਸੂਰਜ ਤੇ ਇੱਕ ਅਣਪਛਾਤੇ ਨੌਜਵਾਨ ਦੀ ਮੌਤ ਹੋਈ ਹੈ। ਵਰਲਡ ਚੈਂਪੀਅਨ ਸਕਸ਼ਮ ਯਾਦਵ ਤੇ ਦੂਜੇ ਖਿਡਾਰੀ ਬਾਲੀ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਇਨ੍ਹਾਂ ਨੂੰ ਪਹਿਲਾਂ ਨਰੇਲਾ ਸੱਤਿਆਵਾਦੀ ਰਾਜਾ ਹਰਿਸ਼ਚੰਦਰ ਹਸਪਤਾਲ ਲਿਜਾਇਆ ਗਿਆ ਪਰ ਗੰਭੀਰ ਹਾਲਤ ਵੇਖਦੇ ਹੋਏ ਉਨ੍ਹਾਂ ਨੂੰ ਮੈਕਸ ਹਸਪਤਾਲ ਸ਼ਾਲੀਮਾਰ ਬਾਗ ਲਈ ਰੈਫਰ ਕਰ ਦਿੱਤਾ ਗਿਆ।
ਹਾਦਸਾ ਸਵਿੱਫਟ ਡਿਜ਼ਾਇਰ ਕਾਰ ਦੇ ਡਿਵਾਈਡਰ ਤੇ ਖੰਭੇ ਨਾਲ ਟਕਰਾਉਣ ਕਰਕੇ ਹੋਇਆ। ਪੁਲਿਸ ਨੂੰ ਸ਼ੱਕ ਹੈ ਕਿ ਕਾਰ ਦਾ ਸੁੰਤੁਲਨ ਵਿਗੜਨ ਕਰਕੇ ਇਹ ਹਾਦਸਾ ਵਾਪਰਿਆ। ਇਸ ਪੂਰੇ ਮਾਮਲੇ ਵਿੱਚ ਅਲੀਪੁਰ ਥਾਣਾ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ।

About Sting Operation

Leave a Reply

Your email address will not be published. Required fields are marked *

*

themekiller.com