ਠੰਢ ਨਾਲ ਹੋਈਆਂ 70 ਮੌਤਾਂ!!

42 cold
ਲਖਨਊ(Sting Operation)- ਉਤਰ ਪ੍ਰਦੇਸ਼ ‘ਚ ਠੰਢ ਤੋਂ ਬਚਾਅ ਦੇ ਵਸੀਲਿਆਂ ਦੀਆਂ ਕਮੀਆਂ ਦੇ ਚੱਲਦਿਆਂ ਪਿਛਲੇ 24 ਘੰਟਿਆਂ ਦੌਰਾਨ 70 ਲੋਕਾਂ ਦੀ ਮੌਤ ਹੋ ਗਈ ਹੈ।ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ।
ਸਰਕਾਰੀ ਅਧਿਕਾਰੀ ਨੇ ਹਾਲਾਂਕਿ ਇਹ ਦਾਅਵਾ ਕੀਤਾ ਕਿ ਠੰਡ ਤੋਂ ਬਚਾਅ ਲਈ ਹਰ ਜ਼ਿਲੇ ‘ਚ ਪੂਰੇ ਇੰਤਜ਼ਾਮ ਕੀਤੇ ਗਏ ਹਨ ਪਰ ਲੋਕਾਂ ਦੀਆਂ ਠੰਡ ਕਾਰਨ ਹੋ ਰਹੀਆਂ ਮੌਤਾਂ ਨੇ ਇਸ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਲੋਕਾਂ ਵੱਲੋਂ ਇਲਜ਼ਾਮ ਲਗਾਉਣ ਤੋਂ ਬਾਅਦ ਲਖਨਊ ਦੀ ਮਹਾਪੌਰ ਸੰਯੁਕਤਾ ਭਾਟੀਆ ਨੇ ਨਗਰ ਕਮਿਸ਼ਨਰ ਤੋਂ ਇਸ ਸੰਬੰਧ ‘ਚ ਰਿਪੋਰਟ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਕਿ ਜਨਤਕ ਥਾਂਵਾਂ ‘ਤੇ ਅੱਗ ਨਹੀਂ ਬਾਲੀ ਜਾ ਰਹੀ ਹੈ। ਇਸ ਦੀ ਜਲਦ ਤੋਂ ਜਲਦ ਵਿਵਸਥਾ ਕਰਵਾਈ ਜਾਵੇਗੀ।

About Sting Operation

Leave a Reply

Your email address will not be published. Required fields are marked *

*

themekiller.com