ਡਿਜ਼ੀਟਲ ਬੈਂਕਿੰਗ ਨਾਲ 252 ਕਰੋੜ ਦੀ ਧੋਖਾਧੜੀ

36 ATM
ਨਵੀਂ ਦਿੱਲੀ(Sting Operation)- ਸਰਕਾਰ ਲੋਕਾਂ ਨੂੰ ਇੰਟਰਨੈੱਟ ਬੈਂਕਿੰਗ ਵੱਲ ਲਿਜਾਉਣ ਲਈ ਪੂਰੀ ਵਾਹ ਲਾ ਰਹੀ ਹੈ ਪਰ ਦੂਜੇ ਪਾਸੇ ਇੰਟਰਨੈੱਟ ‘ਤੇ ਸੁਰੱਖਿਆ ਪ੍ਰਬੰਧ ਕਰੜੇ ਨਾ ਹੋਣ ਕਰਕੇ ਨੁਕਸਾਨ ਵੀ ਵਧ ਰਿਹਾ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਿਛਲੇ ਤਿੰਨ ਸਾਲ ਵਿੱਚ ਕ੍ਰੈਡਿਟ ਕਾਰਡ, ਡੈਬਿਟ ਕਾਰਡ ਤੇ ਇੰਟਰਨੈੱਟ ਬੈਂਕਿੰਗ ਵਿੱਚ ਧੋਖਾਧੜੀ ਕਾਰਨ ਬੈਂਕਾਂ ਨੂੰ ਕਰੀਬ 252 ਕਰੋੜ ਰੁਪਏ ਦਾ ਘਾਟਾ ਪਿਆ ਹੈ।
ਲੋਕ ਸਭਾ ਵਿੱਚ ਕੇ. ਗੋਪਾਲ ਦੇ ਸਵਾਲ ਦੇ ਜਵਾਬ ਵਿੱਚ ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲ ਨੇ ਇਹ ਜਾਣਕਾਰੀ ਦਿੱਤੀ। ਸ਼ੁਕਲ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਦੱਸਿਆ ਹੈ ਕਿ ਅਪ੍ਰੈਲ 2014 ਤੋਂ ਲੈ ਕੇ ਜੂਨ 2017 ਦੌਰਾਨ ਕ੍ਰੈਡਿਟ ਕਾਰਡ ਨਾਲ ਜੁੜੀਆਂ ਠੱਗੀਆਂ ਕਾਰਨ 130.57 ਕਰੋੜ, ਏਟੀਐਮ ਕਾਰਨ 91.37 ਕਰੋੜ ਤੇ ਇੰਟਰਨੈੱਟ ਬੈਂਕਿੰਗ ਕਾਰਨ 30.01 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

About Sting Operation

Leave a Reply

Your email address will not be published. Required fields are marked *

*

themekiller.com